16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਧਰਮਸੋਤ ਨੇ ਕਾਂਗਰਸ ਦੇ ਜੇਤੂ ਉਮੀਦਵਾਰਾਂ ਨੂੰ ਦਿੱਤੀਆਂ ਵਧਾਈਆਂ

Ad Position 21
No active advertisement
ਅਜੀਤ ਡੈਸਕ 20-12-2025
ਨਾਭਾ, 19 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਜਰਵ ਹਲਕਾ ਨਾਭਾ ਤੋਂ ਕਾਂਗਰਸ ਦੇ ਬਲਾਕ ਸੰਮਤੀ ਚੋਣਾਂ ਵਿਚ ਜੇਤੂ ਉਮੀਦਵਾਰ ਧਾਰੋਕੀ ਜ਼ੋਨ ਤੋਂ ਪਰਵਿੰਦਰ ਕੌਰ ਪਤਨੀ ਇੰਦਰਜੀਤ ਸਿੰਘ ਚੀਕੂ ਸਾਬਕਾ ਸਰਪੰਚ ਥੂਹੀ, ਬਨੇਰਾ ਕਲਾਂ ਜ਼ੋਨ ਤੋਂ ਗੁਰਮੀਤ ਕੌਰ ਪਤਨੀ ਭੀਮ ਸਿੰਘ ਸਰਪੰਚ ਬਨੇਰਾ ਕਲਾਂ, ਭੋੜੇ ਜੋਨ ਤੋਂ ਪ੍ਰੀਤ ਕੌਰ, ਦਿੱਤੂਪੁਰਾ ਜ਼ੋਨ ਤੋਂ ਗੁਰਜੰਟ ਸਿੰਘ, ਚਾਸਵਾਲ ਜ਼ੋਨ ਤੋਂ ਜਸਵਿੰਦਰ ਕੋਰ, ਬਹਿਬਲਪੁਰ ਜ਼ੋਨ ਤੋਂ ਗੁਰਪ੍ਰੀਤ ਸਿੰਘ ਜਾਤੀਵਾਲ ਅਤੇ ਮੈਹਸ ਜ਼ੋਨ ਤੋਂ ਲਖਵਿੰਦਰ ਕੌਰ ਨੇ ਅੱਜ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਹਾਇਸ਼ ਨਾਭਾ ਵਿਖੇ ਪਾਹੁੰਚ ਕੇ ਆਸ਼ੀਰਵਾਦ ਲਿਆ | ਇਸ ਮੌਕੇ ਸਾਬਕਾ ਮੰਤਰੀ ਧਰਮਸੋਤ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਜੇਤੂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਕਾਂਗਰਸ ਪਾਰਟੀ ਵੱਲੋਂ ਇਨਾ ਚੋਣਾਂ ਦੌਰਾਨ ਕੀਤੇ ਸ਼ਾਨਦਾਰ ਪ੍ਰਦਰਸ਼ਨ 'ਤੇ ਖੁਸ਼ੀ ਜਾਹਰ ਕਰਦੇ ਧਰਮਸੋਤ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਕੀਤੀ ਧੱਕੇਸ਼ਾਹੀ ਦੇ ਬਾਵਜੂਦ ਅਸੀਂ ਇਕ ਜ਼ਿਲ੍ਹਾ ਪ੍ਰੀਸ਼ਦ ਤੇ ਸੱਤ ਬਲਾਕ ਸੰਮਤੀ ਜ਼ੋਨਾਂ 'ਤੇ ਕਾਬਜ਼ ਹੋਣ ਵਿਚ ਸਫਲ ਰਹੇ ਹਾਂ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਹੋਰ ਵੀ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਵੇਗੀ ਤੇ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ 'ਤੇ ਸਮਰੱਥ ਹੋਵੇਗੀ | ਇਸ ਮੌਕੇ ਬਨੇਰਾ ਕਲਾਂ ਦੇ ਸਰਪੰਚ ਭੀਮ ਸਿੰਘ ਤੇ ਥੂਹੀ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਚੀਕੂ ਨੇ ਕਿਹਾ ਕਿ ਇਹ ਜਿੱਤ ਕਾਂਗਰਸ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਦੀ ਜਿੱਤ ਹੈ ਕਿਉਂ ਜੋ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਹਲਕੇ ਦੇ ਪਿੰਡਾਂ ਦਾ ਵਿਕਾਸ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੰਗੀ ਪੱਧਰ 'ਤੇ ਕਰਵਾਇਆ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਫਤਹਿਗੜ੍ਹ ਸਾਹਿਬ ਦੀ 'ਪੰਥਕ ਕਾਨਫਰੰਸ' 26 ਨੂੰ , ਸੰਗਤਾਂ ਹੁੰਮ-ਹੁਮਾ ਕੇ ਪੁੱਜਣ- ਜਥੇਦਾਰ ਸ਼ਾਹਕੋਟ ਅਗਲੀ ਖ਼ਬਰ ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਫਰੈਸ਼ਰ ਤੇ ਫੇਅਰਵੈੱਲ ਸਮਾਗਮ ਕਰਵਾਇਆ
Ad Position 24