28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੁਹਾਲੀ-ਰਾਜਪੁਰਾ ਲਾਈਨ ਦੇ ਸਰਵੇ ਵਿਰੁੱਧ ਨਿੱਤਰੇ ਪਿੰਡ ਤਸੌਲੀ ਦੇ ਵਸਨੀਕ

Ad Position 21
No active advertisement
ਅਜੀਤ ਡੈਸਕ 25-12-2025
ਬਨੂੜ, 24 ਦਸੰਬਰ (ਭੁਪਿੰਦਰ ਸਿੰਘ)-ਮੁਹਾਲੀ ਤੋਂ ਰਾਜਪੁਰਾ ਨੂੰ ਰੇਲਵੇ ਨਾਲ ਜੋੜਨ ਸੰਬੰਧੀ ਕੇਂਦਰ ਸਰਕਾਰ ਵਲੋਂ ਪਾਸ ਕੀਤੀ ਨਵੀਂ ਲਾਈਨ ਦੇ ਇਨ੍ਹੀਂ ਦਿਨੀਂ ਪਿੰਡਾਂ ਵਿਚ ਸਰਵੇ ਚੱਲ ਰਹੇ ਹਨ | ਸਰਵੇ ਕਰਨ ਵਾਲੇ ਕਰਮਚਾਰੀ ਰੇਲਵੇ ਲਾਈਨ ਲਈ ਖੇਤਾਂ ਵਿਚੋਂ ਮਿੱਟੀ ਟੈੱਸਟ ਕਰ ਰਹੇ ਹਨ | ਤਜਵੀਜ਼ਸ਼ੁਦਾ ਰੇਲਵੇ ਲਾਈਨ ਦਾ ਪਿੰਡ ਤਸੌਲੀ ਦੇ ਵਸਨੀਕਾਂ ਨੇ ਤਿੱਖਾ ਵਿਰੋਧ ਕੀਤਾ ਹੈ | ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਦਾ ਰਸਤਾ ਤਸੌਲੀ ਪਿੰਡ ਤੋਂ ਬਦਲ ਕੇ ਕਿਸੇ ਹੋਰ ਪਾਸੇ ਕੀਤਾ ਜਾਵੇ | ਪਿੰਡ ਦੇ ਸਰਪੰਚ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀ ਹੋਈ ਇਕੱਤਰਤਾ ਵਿਚ ਹੱਥ ਖੜੇ ਕਰਕੇ ਰੇਲਵੇ ਲਾਈਨ ਦੇ ਨਵੇਂ ਪ੍ਰੋਜੈਕਟ ਨੂੰ ਨਾਮਨਜ਼ੂਰ ਕੀਤਾ ਗਿਆ | ਇਸ ਮੌਕੇ ਸਰਪੰਚ ਸ਼ਰਨਜੀਤ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ, ਕੇਸਰ ਸਿੰਘ, ਹਰੀ ਸਿੰਘ, ਮੇਜਰ ਸਿੰਘ, ਤਾਰਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਤਸੌਲੀ ਦੇ ਕਿਸਾਨਾਂ ਕੋਲ ਬਹੁਤ ਘੱਟ ਜ਼ਮੀਨ ਹੈ ਅਤੇ ਜ਼ਿਆਦਾਤਰ ਕਿਸਾਨ ਇਕ ਤੋਂ ਦੋ ਏਕੜ ਜ਼ਮੀਨ ਦੇ ਮਾਲਕ ਹਨ | ਉਨ੍ਹਾਂ ਦੱਸਿਆ ਕਿ ਰੇਲਵੇ ਲਾਈਨ ਦਾ ਸਰਵੇ ਪਿੰਡ ਤਸੌਲੀ ਦੇ ਵੀ ਬਿਲਕੁਲ ਨੇੜੇ ਨੂੰ ਕੀਤਾ ਜਾ ਰਿਹਾ ਹੈ ਅਤੇ ਪਿੰਡ ਦੇ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਇਸ ਵਿਚ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਨਾਲ ਬਹੁਤੇ ਕਿਸਾਨਾਂ ਦੀਆਂ ਜ਼ਮੀਨਾਂ ਦੁਫਾੜ ਹੋ ਜਾਣਗੀਆਂ ਅਤੇ ਅੱਧੀ ਜ਼ਮੀਨ ਇਕ ਪਾਸੇ ਅਤੇ ਦੂਜੀ ਅੱਧੀ ਦੂਜੇ ਪਾਸੇ ਰਹਿ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਲਈ ਆਉਣ-ਜਾਣ ਤੋਂ ਇਲਾਵਾ ਪਾਣੀ ਦੀ ਵੱਡੀ ਸਮੱਸਿਆ ਆਵੇਗੀ | ਉਨ੍ਹਾਂ ਰੇਲਵੇ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਤੁਰੰਤ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਉੱਜੜਨ ਤੋਂ ਬਚਾਇਆ ਜਾਵੇ ਅਤੇ ਰੇਲਵੇ ਲਾਈਨ ਨੂੰ ਪਿੰਡ ਤੋਂ ਦੂਰ ਤਸੌਲੀ ਦੀ ਜ਼ਮੀਨ ਤੋਂ ਬਾਹਰ ਨੂੰ ਕੱਢਿਆ ਜਾਵੇ | ਅਜਿਹਾ ਨਾ ਹੋਣ ਦੀ ਸੂਰਤ ਵਿਚ ਉਨ੍ਹਾਂ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੀਆਂ ਟੀਮਾਂ ਵਲੋਂ ਮੀਟਿੰਗ ਅਗਲੀ ਖ਼ਬਰ ਡੀ. ਸੀ. ਵਲੋਂ 'ਮੁੱਖ ਮੰਤਰੀ ਸਿਹਤ ਯੋਜਨਾ' ਦੇ ਕਾਰਡ ਬਣਾਉਣ ਲਈ ਤਿਆਰੀਆਂ ਦਾ ਜਾਇਜ਼ਾ
Ad Position 24