28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਯੁਕਤ ਕਿਸਾਨ ਮੋਰਚਾ ਦੀਆਂ ਟੀਮਾਂ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 25-12-2025
ਨਾਭਾ, 24 ਦਸੰਬਰ (ਕਰਮਜੀਤ ਸਿੰਘ)-ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਨਵੀਂ ਅਨਾਜ ਮੰਡੀ ਨਾਭਾ 'ਚ ਹੋਈ | ਇਸ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਬਿਜਲੀ ਬੋਰਡ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਭਾਵੇਂ ਲੋਕਾਂ ਦੇ ਦਬਾਅ ਕਾਰਨ ਸਰਕਾਰ ਵਲੋਂ ਸੰਸਦ 'ਚ ਪੇਸ਼ ਨਹੀਂ ਕੀਤਾ ਗਿਆ ਪਰ ਸਰਕਾਰ ਦੀ ਮਨਸਾ ਹਾਲੇ ਵੀ ਸਾਫ਼ ਨਜ਼ਰ ਨਹੀਂ ਆਉਂਦੀ | ਸਰਕਾਰ ਭਵਿੱਖ 'ਚ ਕਿਸੇ ਵੇਲੇ ਵੀ ਇਹ ਕਾਨੂੰਨ ਪਾਸ ਕਰ ਸਕਦੀ ਹੈ ਇਸ ਲਈ ਆਮ ਲੋਕਾਂ ਨੂੰ ਇਸ ਬਿੱਲ ਬਾਰੇ ਜਾਗਰੂਕ ਕਰਨ ਲਈ ਬਲਾਕ ਨਾਭਾ 'ਚ ਐੱਸ. ਕੇ. ਐੱਮ. ਦੀਆਂ ਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜੋ ਕਿ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਜਾਣ ਲਈ 2 ਜਨਵਰੀ ਨੂੰ ਅਨਾਜ ਮੰਡੀ ਨਾਭਾ 'ਚੋਂ ਰਵਾਨਾ ਹੋਣਗੀਆਂ | ਬੁਲਾਰਿਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਜੋ ਕਿ ਬਿਜਲੀ ਸੋਧ ਬਿਲ ਦੇ ਨਾਲ-ਨਾਲ ਸੀਡ ਬਿੱਲ, ਮੁਕਤ ਵਪਾਰ ਸਮਝੌਤਾ, ਪੰਜਾਬ ਦੇ ਪਾਣੀਆਂ ਦੀ ਲੁੱਟ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਦਮਨਕਾਰੀ ਨੀਤੀਆਂ ਬਾਰੇ ਪਬਲਿਕ ਨੂੰ ਜਾਗਰੂਕ ਕਰਨਗੇ | ਸੰਯੁਕਤ ਕਿਸਾਨ ਮੋਰਚਾ ਕਿਸਾਨ ਮੋਰਚਾ ਦੇ ਬੈਨਰ ਥੱਲੇ ਇਹ ਚਾਰੋ ਟੀਮਾਂ ਬਲਾਕ ਦੇ ਲਗਭਗ ਸਾਰੇ ਪਿੰਡਾਂ ਨੂੰ ਕਵਰ ਕਰਨਗੀਆਂ | ਇਸ ਮੀਟਿੰਗ 'ਚ ਬੀ.ਕੇ.ਯੂ. ਰਾਜੇਵਾਲ ਤੋਂ ਹਰਦੀਪ ਸਿੰਘ ਘਨੁੜਕੀ, ਬੀਕੇਯੂ ਉਗਰਾਹਾਂ ਤੋਂ ਰਜਿੰਦਰ ਸਿੰਘ ਕਕਰਾਲਾ, ਬੀ.ਕੇ.ਯੂ. ਡਕੌਂਦਾ ਤੋਂ ਲਖਵੀਰ ਸਿੰਘ ਦੁਲੱਦੀ, ਬੀਕੇਯੂ ਕ੍ਰਾਂਤੀਕਾਰੀ ਤੋਂ ਪਿ੍ਤਪਾਲ ਸਿੰਘ ਢੀਂਗੀ, ਜਗਤਾਰ ਸਿੰਘ ਨਰਵਾਣਾ, ਕਿਸਾਨ ਵਿਕਾਸ ਫ਼ਰੰਟ ਤੋਂ ਜਗਪਾਲ ਸਿੰਘ ਊਧਾ, ਕੁਲ ਹਿੰਦ ਕਿਸਾਨ ਸਭਾ ਤੋਂ ਗੁਰਮੀਤ ਸਿੰਘ ਛੱਜੂ ਭੱਟ, ਸ਼ਿੰਦਰ ਸਿੰਘ ਘਨੁੜਕੀ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਵਾਹਨਾਂ ਦੀ ਚੈਕਿੰਗ ਕਰਕੇ ਕੱਟੇ ਚਲਾਨ ਅਗਲੀ ਖ਼ਬਰ ਮੁਹਾਲੀ-ਰਾਜਪੁਰਾ ਲਾਈਨ ਦੇ ਸਰਵੇ ਵਿਰੁੱਧ ਨਿੱਤਰੇ ਪਿੰਡ ਤਸੌਲੀ ਦੇ ਵਸਨੀਕ
Ad Position 24