28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਲੜਕੀ ਨੂੰ ਵਰਗਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 25-12-2025
ਰਾਜਪੁਰਾ, 24 ਦਸੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਲੜਕੀ ਨੂੰ ਵਿਆਹ ਦਾ ਬਹਾਨਾ ਬਣਾ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਮੁਦਈ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਜਿਸ ਦੀ ਉਮਰ 15 ਸਾਲ ਹੈ ਉਹ ਆਪਣੀ ਮਾਤਾ ਨਾਲ ਲੋਕਾਂ ਦੇ ਘਰਾਂ 'ਚ ਸਾਫ਼ ਸਫ਼ਾਈ ਦਾ ਕੰਮ ਕਰਦੀ ਹੈ | ਉਹ ਆਪਣੀ ਲੜਕੀ ਨੂੰ ਫੋਕਲ ਪੁਆਇੰਟ ਵਿਖੇ ਕੰਮ ਕਰਨ ਲਈ ਛੱਡ ਕੇ ਆਇਆ ਸੀ ਜਦੋਂ ਬਾਅਦ 'ਚ ਪਤਾ ਲੱਗਾ ਕਿ ਲੜਕੀ ਕੰਮ 'ਤੇ ਨਹੀਂ ਆਈ ਕਿ ਮੁੱਦਈ ਦੀ ਲੜਕੀ ਨੂੰ ਇਕ ਵਿਸ਼ਾਲ ਨਾਮ ਦਾ ਵਿਅਕਤੀ ਵਿਆਹ ਦਾ ਬਹਾਰਾ ਬਣਾ ਕੇ ਬਹਿਲਾ ਫੁਸਲਾ ਕੇ ਭਜਾ ਕੇ ਲੈ ਗਿਆ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਵਿਸ਼ਾਲ ਪੁੱਤਰ ਅਸ਼ੋਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ ਅਗਲੀ ਖ਼ਬਰ ਨਗਰ ਨਿਗਮ ਵਲੋਂ ਸ਼ਹਿਰ 'ਚ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਨਾਲ ਜੁੜੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਨਵਾਂ ਸ...
Ad Position 24