08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਟਰੇਡ ਕੌਂਸਲ ਨਾਭਾ ਦੀ ਇਕੱਤਰਤਾ ਹੋਈ

Ad Position 21
No active advertisement
ਅਜੀਤ ਡੈਸਕ 26-12-2025
ਨਾਭਾ, 25 ਦਸੰਬਰ (ਜਗਨਾਰ ਸਿੰਘ ਦੁਲੱਦੀ)-ਟਰੇਡ ਯੂਨੀਅਨ ਕੌਂਸਲ ਨਾਭਾ ਏਟਕ ਦੀ ਮੀਟਿੰਗ ਕਾਮਰੇਡ ਅਜਮੀਲ ਖਾਨ ਭਾਦਸੋਂ, ਮਹਿੰਦਰਜੀਤ ਸਿੰਘ ਚੌਹਾਨ ਤੇ ਵਰਿੰਦਰ ਕੌਰ ਬੈਣੀ ਦੀ ਪ੍ਰਧਾਨਗੀ ਹੇਠ ਹੋਈ | ਟਰੇਡ ਯੂਨੀਅਨ ਕੌਂਸਲ ਦੇ ਜਨਰਲ ਸਕੱਤਰ ਸੋਹਣ ਸਿੰਘ ਸਿੱਧੂ ਨੇ ਪਿਛਲੇ ਸਮੇਂ ਦੌਰਾਨ ਵਿੱਛੜੇ ਯੂਨੀਅਨ ਦੇ ਆਗੂਆਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੇਡ ਯੂਨੀਅਨ ਕੌਂਸਲ ਵਿੱਚ ਸਰਬਸੰਮਤੀ ਨਾਲ ਵਾਧਾ ਕੀਤਾ ਗਿਆ,ਜਿਸ ਵਿੱਚ ਚੇਅਰਮੈਨ ਅਜਮੀਲ ਖਾਨ, ਚੇਅਰਮੈਨ ਵਰਿੰਦਰ ਕੁਮਾਰ ਬੈਣੀ, ਸੋਹਣ ਸਿੰਘ ਸਿੱਧੂ ਪ੍ਰਧਾਨ, ਬਲਦੇਵ ਸਿੰਘ ਬਾਬਰਪੁਰ ਵਰਕਿੰਗ ਪ੍ਰਧਾਨ, ਗੁਰਨਾਮ ਸਿੰਘ ਮੀਤ ਪ੍ਰਧਾਨ, ਪ੍ਰੈੱਸ ਸਕੱਤਰ ਲਖਵੀਰ ਸਿੰਘ (ਲੱਕੀ), ਦੀਪ ਚੰਦ ਹੰਸ ਜਨਰਲ ਸਕੱਤਰ, ਮਹਿੰਦਰਜੀਤ ਸਿੰਘ ਚੌਹਾਨ ਡਿਪਟੀ ਜਨਰਲ ਸਕੱਤਰ, ਕਮਲਜੀਤ ਯਾਦਵ ਦਫਤਰ ਸਕੱਤਰ, ਅਮਰਜੀਤ ਸਿੰਘ ਖ਼ਜ਼ਾਨਚੀ, ਹਰਚੰਦ ਸਿੰਘ ਐਸ.ਡੀ.ਓ. ਸਲਾਹਕਾਰ, ਅਜੇ ਕੁਮਾਰ ਸਲਾਹਕਾਰ ਚੁਣੇ ਗਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੋਹਣ ਸਿੰਘ ਸਿੱਧੂ ਪ੍ਰਧਾਨ, ਬਲਦੇਵ ਸਿੰਘ ਬਾਬਰਪੁਰ ਵਰਕਿੰਗ ਪ੍ਰਧਾਨ, ਅਜਮੀਲ ਖਾਨ ਚੇਅਰਮੈਨ, ਦੀਪ ਚੰਦ ਹੰਸ ਜਨਰਲ ਸਕੱਤਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਪਬਲਿਕ ਸੈਕਟਰ ਨੂੰ ਤਬਾਹ ਕਰਨ ਦੀਆ ਨੀਤੀਆਂ ਦੀ ਵਿਰੋਧਤਾ ਕਰਦੇ ਹੋਏ ਮੰਗ ਕੀਤੀ ਕਿ ਬਿਜਲੀ ਸੋਧ ਬਿਲ ਵਾਪਸ ਲਿਆ ਜਾਵੇ, ਨਵਾਂ ਨਰੇਗਾ ਕਾਨੂੰਨ ਵਾਪਸ ਲਿਆ ਜਾਵੇ, ਲੇਬਰ ਕੋਰਟ ਦੇ 44 ਕਾਨੂੰਨਾਂ ਨੂੰ ਰੱਦ ਕਰਕੇ ਜੋ 4 ਕਾਨੂੰਨ ਨਵੇਂ ਬਣਾਏ ਗਏ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ | ਅਖੀਰ ਵਿਚ ਵਰਿੰਦਰ ਕੁਮਾਰ ਬੈਣੀ ਨੇ ਮੀਟਿੰਗ ਵਿੱਚ ਪਹੁੰਚੇ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵੀਰ ਬਾਲ ਦਿਵਸ ਦਾ ਨਾਂਅ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖੇ ਕੇਂਦਰ ਸਰਕਾਰ- ਡਾ. ਅਵਤਾਰ ਕਰੀਮਪੁਰੀ ਅਗਲੀ ਖ਼ਬਰ ਸ਼ਹਿਰ ਦੇ ਗਿਰਜਾਘਰਾਂ 'ਚ ਕ੍ਰਿਸਮਸ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/>
Ad Position 24