08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਠੇਕੇਦਾਰ ਨੂੰ ਪੇਮੈਂਟ ਇਲਾਕੇ ਦੇ ਲੋਕਾਂ ਵਲੋਂ ਤਸੱਲੀ ਜ਼ਾਹਿਰ ਕਰਨ ਮਗਰੋਂ ਹੋਵੇਗੀ- ਮੇਅਰ

Ad Position 21
No active advertisement
ਅਜੀਤ ਡੈਸਕ 26-12-2025
ਪਟਿਆਲਾ, 25 ਦਸੰਬਰ (ਅ. ਸ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਲੋਂ ਸ਼ਹਿਰ 'ਚ ਚਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਤੇ ਸਮੇਂ-ਸਿਰ ਤਾਮੀਲ ਨੂੰ ਯਕੀਨੀ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਖ਼ੁਦ ਮੈਦਾਨ 'ਚ ਉਤਰ ਆਏ ਹਨ | ਇਸੇ ਕੜੀ ਤਹਿਤ ਉਨ੍ਹਾਂ ਨੇ ਰਣਜੀਤ ਨਗਰ ਵਾਰਡ ਨੰਬਰ-15 'ਚ 47 ਲੱਖ 99 ਹਜ਼ਾਰ ਨਾਲ ਹੋਣ ਵਾਲੇ ਇੰਟਰਲਾਕ ਟਾਈਲਾਂ ਦੇ ਕੰਮ ਦਾ ਮੌਕੇ 'ਤੇ ਪਹੁੰਚ ਕੇ ਵਿਸਥਾਰ ਨਾਲ ਮੁਆਇਨਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਜਗਜੀਤ ਜੇ. ਈ., ਠੇਕੇਦਾਰ ਸਿੰਗਲਾ ਅਤੇ ਹੋਰ ਨਿਗਮ ਸਟਾਫ਼ ਤੋਂ ਇਲਾਵਾ ਇਲਾਕੇ ਦੇ ਲੋਕ ਵੀ ਮੌਜੂਦ ਸਨ | ਉਨ੍ਹਾਂ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਹਰ ਵਿਕਾਸ ਕਾਰਜ 'ਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸੇ ਨਾਲ ਹੋ ਰਹੇ ਕੰਮਾਂ ਦਾ ਲਾਭ ਸਿੱਧਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ | ਜੇ ਕਿਸੇ ਵੀ ਠੇਕੇਦਾਰ ਵਲੋਂ ਮਿਆਰੀ ਕੰਮ 'ਚ ਕਮੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਤੇ ਨਿਰਦੇਸ਼ ਦਿੱਤੇ ਕਿ ਇਲਾਕਾ ਵਾਸੀਆਂ ਵਲੋਂ ਕੰਮ ਪ੍ਰਤੀ ਤਸੱਲੀ ਜ਼ਾਹਿਰ ਕਰਨ ਅਤੇ ਨਿਗਮ ਦੇ ਤਕਨੀਕੀ ਸਟਾਫ਼ ਵਲੋਂ ਕੰਮ ਦੀ ਤਸਦੀਕ ਹੋਣ ਮਗਰੋਂ ਹੀ ਪੇਮੈਂਟ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸੰਤੁਸ਼ਟੀ ਨਗਰ ਨਿਗਮ ਦੀ ਪਹਿਲੀ ਤਰਜੀਹ ਹੈ | ਉਨ੍ਹਾਂ ਠੇਕੇਦਾਰ ਵਲੋਂ ਟਾਈਲਾਂ ਲੱਗਣ ਤੋਂ ਪਹਿਲਾ ਸਹੀ ਢੰਗ ਨਾਲ ਪਲੇਟਫ਼ਾਰਮ, 4 ਇੰਚੀ ਗਟਕਾ ਅਤੇ ਟਾਈਲਾਂ ਲਗਾਉਣ ਦੇ ਢੰਗ ਦੀ ਵੀ ਤਸੱਲੀ ਪ੍ਰਗਟਾਈ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24