08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 26-12-2025
ਪਟਿਆਲਾ, 25 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਲੈਕਟ੍ਰੋਨਿਕ ਮੀਡੀਆ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਦੀ ਅਗਵਾਈ ਵਿਚ ਪੱਤਰਕਾਰ ਭਾਈਚਾਰੇ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੇਰਾਂ ਵਾਲਾ ਗੇਟ ਵਿਖੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ | ਅਰਦਾਸ ਕਰਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਲੰਗਰ ਦੀ ਸੇਵਾ ਨਿਭਾਉਣ ਲਈ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਪਹੁੰਚੀਆਂ | ਇਸ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਇਲੈਕਟ੍ਰੋਨਿਕ ਮੀਡੀਆ ਕਲੱਬ ਦੇ ਚੇਅਰਮੈਨ ਜਸਬੀਰ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ, 'ਆਪ' ਦੇ ਮਾਲਵਾ ਜ਼ੋਨ ਦੇ ਸੀਨੀਅਰ ਆਗੂ ਹਰਪਾਲ ਜੁਨੇਜਾ, ਡੀ.ਐੱਸ.ਪੀ. ਸਤਨਾਮ ਸਿੰਘ, ਭਾਜਪਾ ਆਗੂ ਕਰਨ ਕੋੜਾ, ਟ੍ਰੈਫਿਕ ਇੰਚਾਰਜ ਜਪਨਾਮ ਸਿੰਘ ਤੋਂ ਇਲਾਵਾ ਸਮੁੱਚੇ ਪਿ੍ੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਭਾਈਚਾਰੇ ਨੇ ਇਸ ਸਾਂਝੇ ਕਾਰਜ ਵਿਚ ਆਪਣਾ ਸਹਿਯੋਗ ਦੇ ਕੇ ਸੇਵਾ ਨਿਭਾਈ | ਸੰਗਤਾਂ ਨੇ ਬੜੇ ਸਤਿਕਾਰ ਨਾਲ ਲੰਗਰ ਛਕਿਆ ਅਤੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ | ਇਸ ਮੌਕੇ ਮਨੋਜ ਸ਼ਰਮਾ, ਚੇਅਰਮੈਨ ਜਸਬੀਰ ਸਿੰਘ, ਜਨਰਲ ਸੈਕਟਰੀ ਤਰਨਜੀਤ ਠੁਕਰਾਲ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਜੋਸ਼ੀ, ਮੀਤ ਪ੍ਰਧਾਨ ਬਲਜੀਤ ਸਰਨਾ, ਸੈਕਟਰੀ ਰਵੀ ਜੱਬਲ, ਪੀਆਰਓ ਜੀਤੇਸ਼ ਜੋਲੀ, ਖ਼ਜ਼ਾਨਚੀ ਰਣਦੀਪ ਸਿੰਘ, ਕੁਲਵਿੰਦਰ ਸਿੰਘ ਮਾਹਲ, ਕੁਲਵਿੰਦਰ ਸਿੰਘ ਘੁੰਮਣ, ਇੰਦਰਜੀਤ ਸਿੰਘ ਬਖ਼ਸ਼ੀ, ਰਵਿੰਦਰ ਬਿੱਟੂ, ਸੁਖਮੀਤ ਸਿੰਘ, ਜਸਵਿੰਦਰ ਸਿੰਘ, ਨਵਤੇਜ ਪਿ੍ੰਸ, ਮੌਂਟੀ, ਵਿਪਨ, ਜਗਦੀਸ਼ ਗੋਇਲ, ਅਜੇ, ਅੰਸ਼ੁਮਨ ਆਸ਼ੂ, ਵਰੁਣ ਸੈਣੀ, ਪਰਮਜੀਤ ਸਿੰਘ ਲਾਲੀ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਂਸਲਰਾਂ ਵਲੋਂ ਵਿਕਾਸ ਫ਼ੰਡ ਜਾਰੀ ਕਰਨ 'ਤੇ ਮੇਅਰ ਦਾ ਧੰਨਵਾਦ ਅਗਲੀ ਖ਼ਬਰ ਠੇਕੇਦਾਰ ਨੂੰ ਪੇਮੈਂਟ ਇਲਾਕੇ ਦੇ ਲੋਕਾਂ ਵਲੋਂ ਤਸੱਲੀ ਜ਼ਾਹਿਰ ਕਰਨ ਮਗਰੋਂ ਹੋਵੇਗੀ- ਮੇਅਰ
Ad Position 24