ਨਾਭਾ, 25 ਦਸੰਬਰ (ਕਰਮਜੀਤ ਸਿੰਘ)-ਰੋਟਰੀ ਕਲੱਬ ਨਾਭਾ ਵਲੋਂ ਸਵ. ਸੁੰਦਰ ਸਿੰਘ ਅਤੇ ਸਵ. ਮਾਨਸ ਕੌਰ ਦੀ ਨਿੱਘੀ ਯਾਦ 'ਚ ਅੱਖਾਂ ਦਾ ਮੈਡੀਕਲ ਨਿਰੀਖਣ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ | ਇਸ ਦੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਦਲਜੀਤ ਸਿੰਘ ਸੰਧੂ, ਪ੍ਰਧਾਨ ਰਵਨੀਸ਼ ਗੋਇਲ ਅਤੇ ਜਨਰਲ ਸਕੱਤਰ ਐਡਵੋਕੇਟ ਰੋਹਿਤ ਜਿੰਦਲ ਨੇ ਦੱਸਿਆ ਕਿ ਇਹ ਅੱਖਾਂ ਦਾ ਨਿਰੀਖਣ ਕੈਂਪ ਬਿਨਾਂ ਚੀਰਾ ਬਿਨਾਂ ਟਾਂਕਾ ਅੱਖਾਂ 'ਚ ਲੈਂਜ ਪਾਉਣ ਦਾ ਕੈਂਪ ਰੋਟਰੀ ਭਵਨ ਪਟਿਆਲਾ ਗੇਟ ਲਗਾਇਆ ਗਿਆ ਹੈ | ਇਸ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਰੋ. ਚਰਨ ਸਿੰਘ ਐੱਮ.ਡੀ. ਮਲਕੀਤ ਗਰੁੱਪ ਅਤੇ ਨਾਭਾ ਨਗਰ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ ਅਤੇ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕੈਂਪ 'ਚ ਡਾ. ਅਭਿਸ਼ੇਕ ਹਾਂਡਾ ਅੱਖਾਂ ਦੇ ਮਾਹਿਰ, ਅਗਰਸੈਨ ਹਸਪਤਾਲ, ਪਟਿਆਲਾ, ਡਾ. ਪਿ੍ਯਾ ਅਗਰਵਾਲ ਆਪਣੀ ਟੀਮ ਨਾਲ 350 ਦੇ ਕਰੀਬ ਮਰੀਜ਼ਾਂ ਦਾ ਨਿਰੀਖਣ ਕੀਤਾ ਅਤੇ 65 ਦੇ ਕਰੀਬ ਮਰੀਜ਼ਾਂ ਦੇ ਅਪਰੇਸ਼ਨ ਕੀਤੇ ਜਾਣਗੇ | ਇਸ ਮੌਕੇ ਕਲਾ ਪ੍ਰਧਾਨ ਰਵਨੀਸ਼ ਗੋਇਲ ਅਤੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਕੈਂਪ 'ਚ ਮਰੀਜ਼ਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਕਲੱਬ ਵਲੋਂ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਦਵਾਈਆਂ ਕਲੱਬ ਵਲੋਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਕੋ ਚੇਅਰਮੈਨ ਜੀਵਨ ਪ੍ਰਕਾਸ਼ ਬਾਂਸਲ, ਕੋ ਚੇਅਰਮੈਨ ਵੇਦ ਪ੍ਰਕਾਸ਼ ਡੱਲਾ ਅਤੇ ਕੋ ਚੇਅਰਮੈਨ ਦਰਸ਼ਨ ਬੁੱਟਰ, ਕੈਸ਼ੀਅਰ ਨਿਤਿਨ ਗੁਪਤਾ, ਅਸ਼ੋਕ ਕਿੰਗਰ, ਐਡਵੋਕੇਟ ਭਾਰਤ ਭੂਸ਼ਨ ਜੈਨ ਨਿਤਿਨ, ਜੇ.ਪੀ. ਗੁਪਤਾ, ਦਰਸ਼ਨ ਅਰੋੜਾ, ਸਿਕੰਦਰ ਪ੍ਰਤਾਪ ਸਿੰਘ, ਰਾਜ ਕੁਮਾਰ ਜੈਤਵਾਨੀ, ਵਿਨਯਕ ਮਲਹੋਤਰਾ, ਮਨਦੀਪ ਭਾਟੀਆ, ਧਨੰਜੇ ਵਾਲੀਆ, ਸੰਦੀਪ ਗੁਪਤਾ, ਓ.ਪੀ. ਬਾਂਗਾ, ਰਮੇਸ਼ ਜਿੰਦੀਆ, ਪ੍ਰੀਤਮ ਬੱਤਰਾ, ਵਿਵੇਕ ਸਿੰਗਲਾ, ਸ਼ਸ਼ੀ ਜਿੰਦਲ, ਭੁਵੇਸ਼ ਬਾਂਸਲ, ਰਾਮ ਕਿ੍ਸ਼ਨ ਭੱਲਾ, ਜਸਵੀਰ ਸਿੰਘ ਵਜੀਦਪੁਰ ਤੇ ਹੋਰ ਹਾਜ਼ਰ ਸਨ |