26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਐੱਸ.ਐੱਸ.ਪੀ. ਦਫ਼ਤਰ ਅੱਗੇ ਯੂਥ ਕਾਂਗਰਸ ਦਾ ਧਰਨਾ ਕੱਲ੍ਹ-ਸੰਜੀਵ ਸ਼ਰਮਾ ਕਾਲੂ

Ad Position 21
No active advertisement
ਅਜੀਤ ਡੈਸਕ 28-12-2025
ਪਟਿਆਲਾ, 27 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ 'ਚ ਦਿਨੋਂ-ਦਿਨ ਵਿਗੜ ਰਹੀ ਕਾਨੂੰਨ-ਵਿਵਸਥਾ, ਲਗਾਤਾਰ ਵਧ ਰਹੀਆਂ ਟਾਰਗੇਟ ਕਿਲਿੰਗਾਂ ਅਤੇ ਆਮ ਲੋਕਾਂ 'ਚ ਫੈਲੀ ਅਸੁਰੱਖਿਆ ਦੀ ਭਾਵਨਾ ਦੇ ਵਿਰੋਧ 'ਚ ਸੰਜੀਵ ਸ਼ਰਮਾ ਕਾਲੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਪਟਿਆਲਾ ਦੀ ਅਗਵਾਈ ਹੇਠ 29 ਦਸੰਬਰ ਦਿਨ ਸੋਮਵਾਰ ਨੂੰ ਐੱਸ.ਐੱਸ.ਪੀ. ਦਫ਼ਤਰ ਪਟਿਆਲਾ ਦੇ ਬਾਹਰ ਇਕ ਵੱਡਾ ਰੋਸ ਧਰਨਾ ਦਿੱਤਾ ਜਾਵੇਗਾ | ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਪੰਜਾਬ ਅੱਜ ਅਪਰਾਧੀਆਂ ਦੇ ਹੱਥਾਂ 'ਚ ਸੌਂਪਿਆ ਜਾ ਚੁੱਕਾ ਹੈ | ਸੂਬੇ ਦੀ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਧੁੱਸ ਗਈ ਹੈ | ਸਰਕਾਰ ਅਤੇ ਪੰਜਾਬ ਪੁਲਿਸ ਦੋਵੇਂ ਹੀ ਆਪਣੇ ਫ਼ਰਜ਼ ਨਿਭਾਉਣ 'ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਭਰ 'ਚ ਦਿਨ-ਦਿਹਾੜੇ ਹੋ ਰਹੀਆਂ ਟਾਰਗੇਟ ਕਿਲਿੰਗਾਂ, ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਹਾਲ ਹੀ 'ਚ ਵਾਪਰੀ ਅਮਰ ਸਿੰਘ ਚਾਹਲ ਨਾਲ ਸੰਬੰਧਿਤ ਇੰਸਟਾਗ੍ਰਾਮ ਘਟਨਾ ਇਸ ਗੱਲ ਦਾ ਸਪਸ਼ਟ ਸਬੂਤ ਹਨ ਕਿ ਆਮ ਨਾਗਰਿਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ | ਸੰਜੀਵ ਸ਼ਰਮਾ ਕਾਲੂ ਨੇ ਕਿਹਾ, ਪੰਜਾਬ ਸਰਕਾਰ ਸਿਰਫ ਇਸ਼ਤਿਹਾਰਾਂ ਅਤੇ ਦਾਅਵਿਆਂ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਹਕੀਕਤ 'ਚ ਸੂਬੇ ਵਿਚ ਅਪਰਾਧੀਆਂ ਦਾ ਰਾਜ ਕਾਇਮ ਹੋ ਚੁੱਕਾ ਹੈ | ਪੁਲਿਸ ਪ੍ਰਸ਼ਾਸਨ ਨਿਰਕਿ੍ਆਸ਼ੀਲ ਬਣਿਆ ਹੋਇਆ ਹੈ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਕੋਈ ਗਾਰੰਟੀ ਨਹੀਂ ਰਹੀ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਤੁਰੰਤ ਕੜੇ ਅਤੇ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਤਾਂ ਇਹ ਅੰਦੋਲਨ ਸੂਬੇ ਭਰ 'ਚ ਫੈਲਾਇਆ ਜਾਵੇਗਾ ਅਤੇ ਲੋਕਾਂ ਦੀ ਆਵਾਜ਼ ਸੜਕਾਂ 'ਤੇ ਹੋਰ ਵੀ ਜ਼ੋਰਦਾਰ ਢੰਗ ਨਾਲ ਗੂੰਜੇਗੀ | ਇਸ ਰੋਸ ਪ੍ਰਦਰਸ਼ਨ 'ਚ ਪਟਿਆਲਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੈਂਕੜੇ ਯੂਥ ਕਾਂਗਰਸੀ ਵਰਕਰ, ਸਮਾਜਿਕ ਕਾਰਕੁਨ ਅਤੇ ਆਮ ਨਾਗਰਿਕ ਸ਼ਾਮਲ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਪੀ.ਐਨ.ਬੀ. ਬ੍ਰਾਂਚ ਮਸੀਂਗਣ ਵਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ 2 ਲੱਖ ਰੁਪਏ ਦੇ ਬੀਮੇ ਦਾ ਚੈੱਕ ਦਿੱ... ਅਗਲੀ ਖ਼ਬਰ ਸਮਾਣਾ ਪੁਲਿਸ ਵਲੋਂ ਟਰੱਕ ਯੂਨੀਅਨ 'ਚ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ
Ad Position 24