14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

Ad Position 21
No active advertisement
ਅਜੀਤ ਡੈਸਕ 31-12-2025
ਸਮਾਣਾ, 30 ਦਸੰਬਰ (ਸਾਹਿਬ ਸਿੰਘ)-ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਕਾਹਨਗੜ੍ਹ ਭੂਤਨਾ ਵਿਖੇ ਮੌਜੂਦ ਸਨ | ਸ਼ੱਕ ਦੇ ਆਧਾਰ 'ਤੇ ਕਥਿਤ ਦੋਸ਼ੀ ਜਸਕਰਨ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕਾਹਨਗੜ੍ਹ ਭੂਤਨਾ ਥਾਣਾ ਸਦਰ ਸਮਾਣਾ ਦੀ ਤਲਾਸ਼ੀ ਲੈਣ ਨਾਲ 110 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਇਸ ਤਰ੍ਹਾਂ ਸਹਾਇਕ ਥਾਣੇਦਾਰ ਨਿਰਮਲ ਸਿੰਘ ਪਿੰਡ ਅਸਰਪੁਰ ਚੁਪਕੀ ਮੌਜੂਦ ਸੀ | ਸੂਚਨਾ ਮਿਲਣ ਤੇ ਅਨਾਜ ਮੰਡੀ ਅਸਰਪੁਰ ਵਿਖੇ ਛਾਪਾ ਮਾਰਿਆ ਤਾਂ ਕਥਿਤ ਦੋਸ਼ੀ ਗੁਰਪਿਆਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਕਾਹਨਗੜ੍ਹ ਭੂਤਨਾ ਨੂੰ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਸਕੀਮ ਬੰਦ ਕਰਨ ਦਾ ਫ਼ੈਸਲਾ ਗ਼ਰੀਬ ਵਿਰੋਧੀ- ਭੱਟੀਆਂ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ 'ਵੀਚਾਰ' ਦਾ ਤੀਜਾ ਅੰਕ ਰਿਲੀਜ਼
Ad Position 24