13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਿਹਤ ਸਹੂਲਤਾਂ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਸਾਡਾ ਪਹਿਲਾ ਫਰਜ਼-ਡਾ. ਬ੍ਰਿਜੇਸ਼ ਸਿੰਘ ਸਿਹਤ ਪ੍ਰੋਗਰਾਮਾਂ ਸੰਬੰਧੀ ਸਮੂਹ ਆਸ਼ਾ ਵਰਕਰਾਂ ਨਾਲ ਕੀਤੀ ਰੀਵਿਊ ਬੈਠਕ

ਬਨੂੜ, 13 ਅਗਸਤ (ਭੁਪਿੰਦਰ ਸਿੰਘ)-ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਯੋਗ ਅਗਵਾਈ ਹੇਠ ਸੀ.

Ad Position 21
No active advertisement
ਸਰਕਾਰੀ ਹਸਪਤਾਲ ਕਾਲੋਮਾਜਰਾ ਵਿਖੇ ਕਰਵਾਏ ਗਏ ਸਮਾਗਮ ਦਾ ਦ੍ਰਿਸ਼। ਅਜੀਤ ਤਸਵੀਰ 14-08-2026
ਬਨੂੜ, 13 ਅਗਸਤ (ਭੁਪਿੰਦਰ ਸਿੰਘ)-ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਯੋਗ ਅਗਵਾਈ ਹੇਠ ਸੀ. ਐਚ. ਸੀ. ਕਾਲੋਮਾਜਰਾ ਵਿਖੇ ਬਲਾਕ ਪੱਧਰੀ ਸਮੂਹ ਆਸ਼ਾ ਫੈਸਿਲਿਟੇਟਰ ਤੇ ਆਸ਼ਾ ਵਰਕਰਾਂ ਨਾਲ ਬੈਠਕ ਕੀਤੀ ਗਈ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਬੈਠਕ ਕਰਨ ਦਾ ਮੁੱਖ ਮਕਸਦ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਸਮੂਹ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਮੇਂ-ਸਮੇਂ ਸਿਰ ਪ੍ਰੋਗਰਾਮਾਂ ਸੰਬੰਧੀ ਸਮੀਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਯੋਗ ਉਪਰਾਲਿਆਂ ਰਾਹੀਂ ਜ਼ਮੀਨੀ ਪੱਧਰ ’ਤੇ ਸਿਹਤ ਸਹੂਲਤਾਂ ਨੂੰ ਪਹੁੰਚਾਉਣਾ ਸਾਡਾ ਪਹਿਲਾ ਫਰਜ਼ ਹੈ, ਜਿਸ ਲਈ ਸਿਹਤ ਵਿਭਾਗ ਹਮੇਸ਼ਾ ਯਤਨਸ਼ੀਲ ਹੈ। ਇਸ ਮੌਕੇ ਮੋਨਿਕਾ ਬੀ. ਈ. ਈ. ਨੇ ਬੈਠਕ ਵਿਚ ਹਾਜ਼ਰ ਸਮੂਹ ਆਸ਼ਾ ਵਰਕਰਾਂ ਨੂੰ ਗਰਭਵਤੀ ਔਰਤਾਂ ਦੀ ਸਮੇਂ ਸਿਰ ਰਜਿਸਟਰੇਸ਼ਨ, ਏ. ਐਨ. ਸੀ. ਜਾਂਚ, ਹਾਈ ਰਿਸਕ ਗਰਭਵਤੀ ਔਰਤਾਂ ਦੇ ਘਰ ਦਾ ਦੌਰਾ, ਐਚ. ਪੀ. ਵੀ. ਵੈਕਸੀਨ, ਟੀਕਾਕਰਨ, ਡੇਂਗੂ ਸਰਵੇ ਤੇ ਐਨ. ਸੀ. ਡੀ . ਪ੍ਰੋਗਰਾਮ ਆਦਿ ਸਿਹਤ ਪ੍ਰੋਗਰਾਮਾਂ ਸੰਬੰਧੀ ਰੀਵਿਊ ਬੈਠਕ ਕੀਤੀ ਗਈ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਵਧੀਆ ਤੇ ਸੁਚਾਰੂ ਢੰਗ ਨਾਲ ਸਿਹਤ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਸਿਹਤ ਵਿਭਾਗ ਵਲੋਂ ਦਿਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਐਲ. ਐਚ. ਵੀ. ਗੁਰਤੇਜ ਕੌਰ ਤੇ ਕੁਲਵਿੰਦਰ ਕੌਰ ਵਲੋਂ ਸਮੂਹ ਆਸ਼ਾ ਵਰਕਰਾਂ ਨੂੰ ਏ. ਐਫ. ਪੀ. ਕੇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਏ. ਐਫ. ਪੀ. ਕੇਸ ਦੀ ਕਿਵੇਂ ਪਛਾਣ ਕਰਨੀ ਹੈ, ਕਿ ਲੱਛਣ ਹਨ ਤੇ ਕੇਸ ਮਿਲਣ ’ਤੇ ਸਿਹਤ ਵਿਭਾਗ ਵਲੋਂ ਕੀ ਕਾਰਵਾਈ ਕੀਤੀ ਜਾਣੀ ਹੈ ਸੰਬੰਧੀ ਵਿਸਥਾਰ ਨਾਲ ਦੱਸਿਆ। ‘ਅੰਗ ਦਾਨ ਹੈ ਮਹਾ ਦਾਨ’ ਇਸ ਮੌਕੇ ਡਾ. ਅਮਰਜੀਤ ਸਿੰਘ ਵਲੋਂ ਸਮੂਹ ਆਸ਼ਾ ਵਰਕਰਾਂ ਨੂੰ ਅੰਗ ਦਾਨ ਸੰਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਗਰੂਕਤਾ ਗਤੀਵਿਧੀ ਕਰਨ ਦਾ ਮੁੱਖ ਉਦੇਸ਼ ਆਮ ਲੋਕਾਂ ਵਿਚ ਅੰਗ ਦਾਨ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣਾ ਹੈ। ਇਸ ਦੌਰਾਨ ਉਨ੍ਹਾਂ ਸਮੂਹ ਆਸ਼ਾ ਵਰਕਰਾਂ ਰਾਹੀਂ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਵਿਚ ਅੰਗ ਦਾਨ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣ ਲਈ ਕਿਹਾ।
Ad Position 22
No active advertisement
ਪਿਛਲੀ ਖ਼ਬਰ ਆਰ. ਜੀ. ਐੱਨ. ਯੂ. ਐੱਲ. ਵਿਚ ਅਧਿਆਪਕਾਂ ਤੇ ਮੁਲਾਜ਼ਮਾਂ ਵਲੋਂ ਕਲਮਛੋੜ ਹੜਤਾਲ ਤਰੱਕੀਆਂ ਸੰਬੰਧੀ ਕਥਿਤ ਭੇਦਭਾਵ ਦੇ ਦੋਸ... ਅਗਲੀ ਖ਼ਬਰ ਪੰਜਾਬ ਟਰੇਡ ਕਮਿਸ਼ਨ ਨੇ ਲਿਆ ਬਿਜਲੀ ਦੀਆਂ ਲਾਈਨਾਂ ਦਾ ਜਾਇਜ਼ਾ
Ad Position 24