08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦਾ ਜਥਾ ਦਿੜ੍ਹਬਾ ਦੀ ਰੋਸ ਰੈਲੀ ਲਈ ਹੋਇਆ ਰਵਾਨਾ

ਰਾਜਪੁਰਾ, 8 ਅਕਤੂਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 09-10-2026
ਰਾਜਪੁਰਾ, 8 ਅਕਤੂਬਰ (ਜੀ.ਪੀ. ਸਿੰਘ)- ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੇ ਸੱਦੇ ’ਤੇ ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਨੂੰ ਸਿੱਧੇ ਸਰਕਾਰੀ ਪ੍ਰਬੰਧ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਵਲੋਂ ਦਿੜਬਾ ਵਿਖੇ ਹਰਪਾਲ ਸਿੰਘ ਚੀਮਾ ਦੇ ਹਲਕੇ ਵਿਚ ਦਿੱਤੇ ਜਾ ਰਹੇ ਵੱਡੇ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਰਾਜਪੁਰਾ ਤੋਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਸੰਜੂ ਦੀ ਅਗਵਾਈ ਵਿਚ ਬੋਰਡ ਦੇ ਕਾਮਿਆਂ ਦਾ ਇਕ ਵੱਡਾ ਕਾਫਲਾ ਦਿੜਬਾ ਲਈ ਰਵਾਨਾ ਹੋਇਆ। ਇਸ ਮੌਕੇ ਮੁਲਾਜ਼ਮਾਂ ਵੱਲੋਂ ਮੁਲਾਜ਼ਮ ਏਕਤਾ ਦੇ, ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਸੰਜੀਵ ਕੁਮਾਰ ਸੰਜੂ, ਦਵਿੰਦਰ ਸਿੰਘ, ਕ੍ਰਿਸ਼ਨ ਲਾਲ, ਗੁਰਜੰਟ ਸਿੰਘ ਘਨੌਰ, ਵਿਜੇ ਕੁਮਾਰ, ਤਰਸੇਮ ਲਾਲ, ਵਿਸ਼ਾਲ ਕੁਮਾਰ, ਸਾਗਰ, ਜੋਰਾ ਸਿੰਘ, ਰਾਹੁਲ ਕੁਮਾਰ ਸਮੇਤ ਅਨੇਕਾਂ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਇਲੈਕਟੋਰਲ ਰੋਲ ਆਬਜ਼ਰਵਰ ਸੁਮੇਰ ਸਿੰਘ ਗੁਰਜਰ ਵਲੋਂ ਪਟਿਆਲਾ ’ਚ ਐਸ. ਆਈ. ਆਰ. ਦੀ ਪ੍ਰਗਤੀ ਦਾ ਜਾਇਜ਼ਾ ਅਗਲੀ ਖ਼ਬਰ ਮਿਸ਼ਨ ‘ਕਲੀਨ ਐਂਡ ਗ੍ਰੀਨ ਪਟਿਆਲਾ’ ਤਹਿਤ ਸਿਹਤ ਮੰਤਰੀ ਨੇ ਖ਼ੁਦ ਸਫ਼ਾਈ ਕਰਕੇ ਲੋਕਾਂ ਨੂੰ ਕੀਤਾ ਜਾਗਰੂਕ
Ad Position 24