27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਟਾਕਾ ਫੈਕਟਰੀ 'ਚ ਪ੍ਰਵਾਸੀਆਂ ਦੀ ਮੌਤ ਲਈ ਲੇਬਰ ਠੇਕੇਦਾਰ ਅਤੇ ਫੈਕਟਰੀ ਮਾਲਕ ਜ਼ਿੰਮੇਵਾਰ- ਮਿ੍ਤਕਾਂ ਦੇ ਪਰਿਵਾਰ

Ad Position 21
No active advertisement
ਅਜੀਤ ਡੈਸਕ 01-06-2025
ਗਿੱਦੜਬਾਹਾ, 31 ਮਈ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨ ਹਲਕਾ ਲੰਬੀ ਦੇ ਪਿੰਡ ਫਤੂਹੀਵਾਲਾ ਵਿਖੇ ਕਥਿਤ ਤੌਰ 'ਤੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਪਟਾਕਾ ਫੈਕਟਰੀ ਵਿਚ ਮਾਰੇ ਗਏ 5 ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਲਈ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਅੱਜ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚੇ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਲੇਬਰ ਠੇਕੇਦਾਰ ਅਤੇ ਉਕਤ ਪਟਾਕਾ ਫੈਕਟਰੀ ਦੇ ਮਾਲਕਾਂ ਨੂੰ ਇਸ ਮੰਦਭਾਗੀ ਘਟਨਾ ਲਈ ਕਸੂਰਵਾਰ ਦੱਸ ਰਹੇ ਸਨ | ਸਿਵਲ ਹਸਪਤਾਲ ਵਿਖੇ ਮੌਜੂਦ ਮਿ੍ਤਕ ਸ਼ਿਲੰਦਰ ਪੁੱਤਰ ਸੁਨਹਿਰੀ ਲਾਲ ਦੇ ਭਰਾ ਪੁਸ਼ਪਿੰਦਰ ਅਤੇ ਮਿ੍ਤਕ ਰਾਹੁਲ ਦੇ ਪਿਤਾ ਕਿਸ਼ਨ, ਮਿ੍ਤਕ ਅਖਿਲੇਸ਼ ਦੇ ਜੀਜਾ ਅਤੇ ਮਿ੍ਤਕ ਨੀਰਜ ਅਤੇ ਦਾਨਵੀਰ ਦੀਆਂ ਮਾਤਾਵਾਂ ਨੇ ਦੱਸਿਆ ਕਿ ਲੇਬਰ ਠੇਕੇਦਾਰ ਉਨ੍ਹਾਂ ਦੇ ਬੱਚਿਆਂ ਨੂੰ ਵੱਧ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਕੁਝ ਸਮਾਂ ਪਹਿਲਾਂ ਮਜ਼ਦੂਰੀ ਲਈ ਪੰਜਾਬ ਲੈ ਕੇ ਆਇਆ ਸੀ | ਉਨ੍ਹਾਂ ਕਿਹਾ (ਬਾਕੀ ਸਫਾ 10 'ਤੇ)

31 ਐਮ.ਕੇ.ਟੀ. 14












Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ, ਪਰਚਾ ਦਰਜ
Ad Position 24