27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 01-06-2025
ਕੋਟਕਪੂਰਾ, 31 ਮਈ (ਮੋਹਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਵਿਖੇ ਗੁਣਾਤਮਕ, ਰਚਨਾਤਮਕ ਅਤੇ ਕਲਾਤਮਕ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ, ਸਨਮਾਨ ਚਿੰਨ, ਨਕਦ ਇਨਾਮ ਰਾਸ਼ੀ ਅਤੇ ਗੁੱਟ ਘੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਨਾਮ ਵੰਡ ਸਮਾਰੋਹ ਦੀ ਅਗਵਾਈ ਕਰਦੇ ਹੋਏ ਸਕੂਲ ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਸਮੇਂ ਦੀ ਕਦਰ ਕੀਤੀ, ਅੱਜ ਸਮੇਂ ਨੇ ਉਨ੍ਹਾਂ ਨੂੰ ਸਨਮਾਨਿਤ ਹੋਣ ਦਾ ਮੌਕਾ ਦਿੱਤਾ | ਦੂਸਰੇ ਵਿਦਿਆਰਥੀਆਂ ਨੂੰ ਵੀ ਅਜਿਹੇ ਵਿਦਿਆਰਥੀਆਂ ਤੋਂ ਸੇਧ ਲੈ ਕੇ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਨਿਸ਼ਾਨਾ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਕੂਲ ਇੰਚਾਰਜ ਮਨਦੀਪ ਸਿੰਘ ਚਹਿਲ ਵਲੋਂ ਸਮੂਹ ਆਏ ਹੋਏ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ ਮੈਂਬਰਾਂ ਅਤੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ | ਵਿਸ਼ੇਸ਼ ਤੌਰ 'ਤੇ ਮਾਤਾ ਗੁਜਰੀ ਯਾਦਗਾਰੀ ਸੇਵਾ ਸੁਸਾਇਟੀ ਕੋਟਕਪੂਰਾ ਦਾ ਵਿਦਿਆਰਥੀਆਂ ਦੇ ਵਿੱਦਿਅਕ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ 'ਤੇ ਜ਼ਿਕਰ ਕੀਤਾ | ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿਚੋਂ ਹਰਮਨ ਕੌਰ 90.8 ਫ਼ੀਸਦੀ, ਮਹਿਕਦੀਪ ਕੌਰ 89.2 ਫ਼ੀਸਦੀ, ਸੁਖਮਨ ਕੌਰ 88.4 ਫ਼ੀਸਦੀ, ਰਮਨਦੀਪ ਕੌਰ 88.4 ਫ਼ੀਸਦੀ, ਜਮਾਤ ਦਸਵੀਂ ਵਿਚੋਂ ਓਮਕਾਰ ਸਿੰਘ 92.15 ਫ਼ੀਸਦੀ, ਅਰਸ਼ਪ੍ਰੀਤ ਸਿੰਘ 89.53 ਫ਼ੀਸਦੀ, ਨਵਦੀਪ ਕੌਰ 87.38 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਲੈਕਚਰਾਰ ਗੁਰਮੀਤ ਸਿੰਘ ਬੱਧਣ ਨੇ ਕੀਤਾ | ਇਸ ਮੌਕੇ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਮਨਪ੍ਰੀਤ ਸਿੰਘ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਭੇਜੀ ਹੋਈ ਨਕਦ ਰਾਸ਼ੀ ਲਈ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ | ਅੱਠਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਵਿਚੋਂ ਪੰਜਾਬੀ ਵਿਸ਼ੇ ਵਿਚੋਂ 95 ਫ਼ੀਸਦੀ ਤੋਂ ਉਪਰ ਨੰਬਰ ਲੈਣ ਵਾਲੇ 18 ਵਿਦਿਆਰਥੀਆਂ ਨੂੰ ਪੰਜਾਬੀ ਅਧਿਆਪਕ ਰੰਗ ਹਰਜਿੰਦਰ ਵਲੋਂ ਗੁੱਟ ਘੜੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਟੇਬਲ ਟੈਂਨਸ ਵਿਚ ਜ਼ਿਲ੍ਹਾ ਪੱਧਰ 'ਤੇ ਜੇਤੂ ਰਹਿਣ ਅਤੇ ਸਟੇਟ ਪੱਧਰ 'ਤੇ ਭਾਗ ਲੈਣ ਵਾਲੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ | ਪੀ.ਐਸ.ਟੀ.ਐਸ.ਈ ਅਤੇ ਐਨ.ਐਮ.ਐਮ.ਐਸ.ਮੁਕਾਬਲੇ ਦੇ ਇਮਤਿਹਾਨਾਂ ਵਿਚੋਂ ਵਿਸ਼ੇਸ਼ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਾਇੰਸ ਅਧਿਆਪਕ ਮਹਿਤਾਬ ਸਿੰਘ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਮੁਕਾਬਲੇ ਦੇ ਇਮਤਿਹਾਨਾਂ ਲਈ ਹਰ ਸਾਲ ਬੜੀ ਤਨਦੇਹੀ ਨਾਲ ਤਿਆਰੀ ਅਤੇ ਟੇਬਲ ਟੈਨਿਸ ਦੀ ਖੇਡ ਲਈ ਯਤਨਸ਼ੀਲ ਰਹਿਣ ਕਰਕੇ ਸਮੂਹ ਹਾਜ਼ਰੀਨ ਵਲੋਂ ਭਰਪੂਰ ਪ੍ਰਸੰਸਾ ਕੀਤੀ ਗਈ | ਸਕੂਲ ਅੰਦਰ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਐਸ.ਐਸ. ਅਧਿਆਪਕ ਹਰਜੀਤ ਸਿੰਘ, ਸਾਇੰਸ ਅਧਿਆਪਕ ਗੁਰਮਨਜੀਤ ਸਿੰਘ ਮੈਥ ਮਿਸਟ੍ਰੈਸ ਸਿਮਰਨਜੀਤ ਕੌਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਭੋਲਾ ਸਿੰਘ ਬਰਾੜ, ਪਸਵਕ ਚੇਅਰਮੈਨ ਬੂਟਾ ਸਿੰਘ, ਪੰਚ ਕੁਲਦੀਪ ਕੌਰ, ਲੈਕਚਰਾਰ ਇੰਦਰਜੀਤਪਾਲ ਸ਼ਰਮਾ, ਅਧਿਆਪਕ ਰਜਨੀਜ਼ ਕੁਮਾਰ, ਗੁਰਮਨਜੀਤ ਸਿੰਘ, ਗੁਰਸੇਵਕ ਸਿੰਘ, ਧਰਮਿੰਦਰ ਕੌਰ, ਸਿਮਰਦੀਪ ਕੌਰ, ਰਾਜਪਾਲ ਕੌਰ, ਦਲਜੀਤ ਕੌਰ, ਵੀਰਪਾਲ ਕੌਰ, ਆਰਤੀ ਕਪੂਰ, ਸੁਖਵੰਤ ਸਿੰਘ, ਹਰਵੇਲ ਸਿੰਘ, ਗਿਆਨ ਸਿੰਘ, ਸ਼ਵਿੰਦਰ ਪਾਲ ਸਿੰਘ, ਪਰਵਿੰਦਰ ਕੌਰ ਅਤੇ ਤੇਜਿੰਦਰ ਸਿੰਘ ਡੀ.ਪੀ.ਈ ਸਮੂਹ ਸਟਾਫ਼ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ | ਸਕੂਲ ਦੀ ਸੀਨੀਅਰ ਵਿਦਿਆਰਥਣ ਸਿਮਰਨ ਕੌਰ ਨੂੰ ਨੌਕਰੀ ਮਿਲਣ 'ਤੇ ਸਭਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਪਟਾਕਾ ਫੈਕਟਰੀ 'ਚ ਪ੍ਰਵਾਸੀਆਂ ਦੀ ਮੌਤ ਲਈ ਲੇਬਰ ਠੇਕੇਦਾਰ ਅਤੇ ਫੈਕਟਰੀ ਮਾਲਕ ਜ਼ਿੰਮੇਵਾਰ- ਮਿ੍ਤਕਾਂ ਦੇ ਪਰਿਵਾਰ
Ad Position 24