27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਝੋਨੇ ਦੀ ਲਵਾਈ ਦੇ ਸਮੇਂ ਹੁਣ ਸਾਫ ਕਰਵਾਏ ਜਾ ਰਹੇ ਰਜਬਾਹੇ

Ad Position 21
No active advertisement
ਅਜੀਤ ਡੈਸਕ 01-06-2025
ਸ੍ਰੀ ਮੁਕਤਸਰ ਸਾਹਿਬ, 31 ਮਈ (ਸੁਖਪਾਲ ਸਿੰਘ ਢਿੱਲੋਂ)-ਨਹਿਰ ਵਿਭਾਗ 'ਤੇ ਇਹ ਪੰਜਾਬੀ ਕਹਾਵਤ ਬਿਲਕੁਲ ਢੁੱਕਦੀ ਹੈ ਕਿ 'ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ' | ਕਿਉਂਕਿ ਨਹਿਰ ਵਿਭਾਗ ਵਲੋਂ ਐਨ ਮੌਕੇ 'ਤੇ ਰਜਬਾਹਿਆਂ ਦੀ ਸਾਫ਼ ਸਫ਼ਾਈ ਦਾ ਕੰਮ ਕਰਵਾਉਣਾ ਸ਼ੁਰੂ ਕੀਤਾ ਗਿਆ ਹੈ | ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕਿਹਾ ਗਿਆ ਹੈ ਕਿ 1 ਜੂਨ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਕਈ ਜ਼ਿਲਿ੍ਹਆਂ ਦੇ ਕਿਸਾਨ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹਨ | ਇਸ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਇਕ ਜੂਨ ਤੋਂ ਮੋਟਰਾਂ ਵਾਲੀ ਲਾਈਟ ਅਤੇ ਨਹਿਰੀ ਪਾਣੀ ਕਿਸਾਨਾਂ ਨੂੰ ਦੇ ਦੇਵੇਗੀ | ਜੇਕਰ ਰਜਬਾਹਿਆਂ ਦੀ ਇਹ ਸਫ਼ਾਈ ਕੁਝ ਦਿਨ ਪਹਿਲਾਂ ਹੋ ਜਾਂਦੀ ਤਾਂ ਵਧੀਆ ਤਰੀਕੇ ਨਾਲ ਹੋ ਜਾਣੀ ਸੀ | ਹੁਣ ਤਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ | ਨਹਿਰ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਇਕ ਤਰੀਕ ਤੱਕ ਪਾਣੀ ਦੇਵਾਂਗੇ, ਪਰ ਇਕ ਦਿਨ ਵਿਚ ਰਹਿੰਦੇ ਰਾਜਬਾਹਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਹੋ ਸਕਦੀ ਤੇ ਸਿਰਫ਼ ਕਾਗਜ਼ਾਂ ਦਾ ਢਿੱਡ ਹੀ ਭਰਿਆ ਜਾ ਸਕਦਾ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਸੀਨੀਅਰ ਆਗੂ ਭਾਨਾ ਸਿੰਘ ਬਰਾੜ ਸੱਕਾਂਵਾਲੀ ਨੇ ਕਿਹਾ ਹੈ ਕਿ ਨਹਿਰ ਮਹਿਕਮੇ ਨੂੰ ਰਜਬਾਹਿਆਂ ਦੀ ਸਾਫ਼ ਸਫ਼ਾਈ ਦਾ ਕੰਮ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਭਾਗਸਰ ਰਜਬਾਹੇ 'ਚ ਪਾਣੀ ਆਇਆ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਗੁਰਮਤਿ ਸਮਾਗਮ
Ad Position 24