27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਭਾਗਸਰ ਰਜਬਾਹੇ 'ਚ ਪਾਣੀ ਆਇਆ

Ad Position 21
No active advertisement
ਅਜੀਤ ਡੈਸਕ 01-06-2025
ਸ੍ਰੀ ਮੁਕਤਸਰ ਸਾਹਿਬ, 31 ਮਈ (ਸੁਖਪਾਲ ਸਿੰਘ ਢਿੱਲੋਂ)-ਪਿੰਡ ਝੀਂਡਵਾਲਾ ਤੋਂ ਨਿਕਲਣ ਵਾਲੇ ਭਾਗਸਰ ਰਜਬਾਹੇ ਜਿਸ ਦਾ ਪਾਣੀ ਡੇਢ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੱਗਦਾ ਹੈ ਤੇ ਪਿੰਡਾਂ ਦੇ ਜਲਘਰਾਂ ਦੀਆਂ ਪਾਣੀ ਵਾਲੀਆਂ ਡਿੱਗੀਆਂ ਵਿਚ ਇਸ ਦਾ ਪਾਣੀ ਪੈਂਦਾ ਹੈ, ਪਿਛਲੇਂ ਕੁਝ ਦਿਨਾਂ ਤੋਂ ਬੰਦ ਸੀ | ਜਿਸ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਵਿਚ ਪੂਰੀ ਹਾਹਾਕਾਰ ਮੱਚੀ ਹੋਈ ਸੀ | ਇਲਾਕੇ ਦੇ ਲੋਕਾਂ ਵਲੋਂ ਨਹਿਰੀ ਪਾਣੀ ਦੀ ਬੰਦੀ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ | ਜਿਸ ਤੋਂ ਬਾਅਦ ਨਹਿਰ ਵਿਭਾਗ ਵਲੋਂ ਉਕਤ ਰਜਬਾਹੇ ਵਿਚ ਪਾਣੀ ਛੱਡ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ 'ਚ ਸੰਗਤਾਂ ਨਾਲ ਕੀਤੇ ਜਾਂਦੇ ਦੁਰਵਿਹਾਰ ਸੰਬੰਧੀ ਜਥੇਦਾਰ ਨੂੰ ਮੰਗ-ਪੱਤਰ ਸੌਂਪਿਆ ਅਗਲੀ ਖ਼ਬਰ ਝੋਨੇ ਦੀ ਲਵਾਈ ਦੇ ਸਮੇਂ ਹੁਣ ਸਾਫ ਕਰਵਾਏ ਜਾ ਰਹੇ ਰਜਬਾਹੇ
Ad Position 24