28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 01-06-2025
ਮੋਗਾ, 31 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸੀਨੀਅਰ ਕਲਾਸ ਦੇ ਵਿਦਿਆਰਥੀਆਂ ਲਈ ਇਕ ਪ੍ਰੇਰਨਾਦਾਇਕ ਅਤੇ ਜਾਗਰੂਕਤਾ ਵਧਾਉਣ ਵਾਲਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਵਿਸ਼ਾ ਮਨੋਵਿਗਿਆਨ ਅਤੇ ਭਾਵਨਾਤਮਿਕ ਬੁੱਧੀ ਸੀ ਜਿਸ ਵਿਚ ਪ੍ਰਸਿੱਧ ਮਨੋਵਿਗਿਆਨੀ ਅਤੇ ਸਲਾਹਕਾਰ ਗਗਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਪੰਜ ਪ੍ਰਮੁੱਖ ਭਾਵਨਾਤਮਿਕ ਪ੍ਰਤੀਕਿਰਿਆਵਾਂ ਅਤੇ ਉਨ੍ਹਾਂ ਦੇ ਪ੍ਰਭਾਵਾਂ ਬਾਰੇ ਦੱਸਿਆ | ਗਗਨਜੋਤ ਕੌਰ ਨੇ ਦੱਸਿਆ ਕਿ ਜਦੋਂ ਕਿਸੇ ਬੱਚੇ ਨੂੰ ਪ੍ਰੀਖਿਆ ਦਾ ਨਤੀਜਾ ਉਸ ਦੀਆਂ ਉਮੀਦਾਂ ਅਨੁਸਾਰ ਨਹੀਂ ਮਿਲਦਾ, ਤਾਂ ਉਹ ਮਾਨਸਿਕ ਤੌਰ 'ਤੇ ਪੰਜ ਤਰ੍ਹਾਂ ਦੀਆਂ ਭਾਵਨਾਤਮਿਕ ਪ੍ਰਤੀਕਿਰਿਆਵਾਂ ਦੇ ਸਕਦਾ ਹੈ | ਪਹਿਲੀ ਵਿਚ ਬੱਚਾ ਆਪਣੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰਦਾ ਅਤੇ ਗ਼ੁੱਸੇ ਵਿਚ ਆ ਜਾਂਦਾ ਹੈ ਅਤੇ ਆਪਣੇ ਅਧਿਆਪਕਾਂ ਨਾਲ ਬਹਿਸ ਕਰਨ ਜਾਂ ਵਿਰੋਧ ਕਰਨ ਲਈ ਤਿਆਰ ਹੋ ਜਾਂਦਾ ਹੈ | ਦੂਜਾ ਬੱਚਾ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਸੋਚਦਾ ਹੈ ਕਿ ਸ਼ਾਇਦ ਉਸ ਨੇ ਕੋਈ ਗ਼ਲਤੀ ਕੀਤੀ ਹੈ | ਤੀਜਾ ਜਦੋਂ ਬੱਚਾ ਕਿਸੇ ਕਿਸਮ ਦੀ ਪ੍ਰਤੀਕਿਰਿਆ ਨਹੀਂ ਦਿੰਦਾ, ਉਹ ਚੁੱਪਚਾਪ ਇਕ ਪਾਸੇ ਬੈਠਾ ਰਹਿੰਦਾ ਹੈ ਅਤੇ ਅੰਦਰੋਂ ਨਿਰਾਸ਼ ਮਹਿਸੂਸ ਕਰਦਾ ਹੈ, ਇਹ ਸਥਿਤੀ ਭਾਵਨਾਤਮਿਕ ਅਨਸਥੀਸੀਆ ਵਰਗੀ ਹੋ ਸਕਦੀ ਹੈ | ਚੌਥੀ ਪ੍ਰਤੀਕਿਰਿਆ ਮੁਕਾਬਲਤਨ ਸਕਾਰਾਤਮਿਕ ਹੈ, ਜਿਸ ਵਿਚ ਬੱਚਾ ਠੰਢੇ ਦਿਮਾਗ਼ ਨਾਲ ਸੋਚਦਾ ਹੈ ਕਿ ਉਸ ਤੋਂ ਕਿੱਥੇ ਗ਼ਲਤੀ ਹੋਈ | ਉਹ ਆਪਣੀਆਂ ਕੋਸ਼ਿਸ਼ਾਂ ਦੀ ਸਮੀਖਿਆ ਕਰਦਾ ਹੈ | ਪੰਜਵਾਂ ਜਦੋਂ ਬੱਚੇ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਨਤੀਜਾ ਭਾਵੇਂ ਕੁਝ ਵੀ ਹੋਵੇ, ਅੰਤਿਮ ਟੀਚਾ ਅਜੇ ਵੀ ਪ੍ਰਾਪਤ ਕਰਨਾ ਬਾਕੀ ਹੈ | ਗਗਨਜੋਤ ਕੌਰ ਨੇ ਦੱਸਿਆ ਕਿ ਸਫਲਤਾ ਦਾ ਰਸਤਾ ਸਿਰਫ਼ ਅਕਾਦਮਿਕ ਪ੍ਰਦਰਸ਼ਨ ਰਾਹੀਂ ਹੀ ਨਹੀਂ, ਸਗੋਂ ਮਾਨਸਿਕ ਸੰਤੁਲਨ ਅਤੇ ਭਾਵਨਾਤਮਿਕ ਸਮਝ ਰਾਹੀਂ ਵੀ ਹੈ | ਇਸ ਮੌਕੇ ਡਾਇਰੈਕਟਰ ਸੁਨੀਤਾ ਗਰਗ, ਪਿ੍ੰਸੀਪਲ ਹੇਮ ਪ੍ਰਭਾ ਸੂਦ, ਡੀਨ ਮਲਕੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਯੋਜਨਾਵਾਂ ਨੇ ਹਰ ਵਰਗ ਨੂੰ ਲਾਭ ਪਹੁੰਚਾਇਆ-ਦੀਪਕ ਤਲਵਾੜ <br/> ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ
Ad Position 24