28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ

Ad Position 21
No active advertisement
ਅਜੀਤ ਡੈਸਕ 01-06-2025
ਨੱਥੂਵਾਲਾ ਗਰਬੀ, 31 ਮਈ (ਨਵਦੀਪ ਸਿੰਘ)-ਜੀ.ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ | ਇਸ 'ਚ ਵੱਖ-ਵੱਖ ਹਾਊਸਾਂ ਦੇ ਕੈਪਟਨ ਅਤੇ ਵਾਈਸ ਕੈਪਟਨ ਬਣਾਏ ਗਏ | ਇਨ੍ਹਾਂ ਕੈਪਟਨਾਂ ਦੀ ਵੰਡ ਹਾਊਸ ਵਾਈਜ਼ ਸਬ ਜੂਨੀਅਰ ਅਤੇ ਸੀਨੀਅਰ ਵਜੋਂ ਕੀਤੀ ਗਈ | ਇਸ ਪ੍ਰਕਿਰਿਆ ਵਿਚ ਚੌਥੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਦੇ ਵਿਦਿਆਰਥੀਆ ਨੇ ਹਿੱਸਾ ਲਿਆ | ਇਸ ਮੌਕੇ ਦੌਰਾਨ ਵਿਦਿਆਰਥੀਆਂ ਵਿਚ ਚੋਣ ਪ੍ਰਕਿਰਿਆ ਕਰਵਾਈ ਗਈ | ਇਸ ਤੋਂ ਇਲਾਵਾ ਸਮੁੱਚੇ ਸਕੂਲ ਦੇ ਵਿਦਿਆਰਥੀਆ 'ਚੋਂ ਸਪੋਰਟਸ ਕੈਪਟਨ, ਵਾਈਸ ਕੈਪਟਨ ਤੇ ਹੈੱਡ ਲੜਕੇ ਅਤੇ ਹੈੱਡ ਲੜਕੀਆਂ ਦੀ ਚੋਣ ਕੀਤੀ ਗਈ, ਜਿਸ ਵਿਚ ਹੈੱਡ ਲੜਕੇ ਵਜੋਂ ਸੁਖਰਾਜ ਸਿੰਘ ਅਤੇ ਹੈੱਡ ਲੜਕੀਆਂ ਵਜੋਂ ਪੁਨੀਤ ਸੰਧੂ ਦੀ ਚੋਣ ਕੀਤੀ ਗਈ | ਇਸ ਚੋਣ ਪ੍ਰਕਿਰਿਆ ਦੇ ਵਿਚ ਜਿੱਤ ਪ੍ਰਾਪਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੈਚ ਲਗਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉੱਪਰ ਸਕੂਲ ਦੇ ਪਿ੍ੰਸੀਪਲ ਰਮਨਦੀਪ ਕੌਰ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਅਤੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਚੋਣ ਪ੍ਰਕਿਰਿਆ ਵਿਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਤਪਦੇ ਹਿਰਦਿਆਂ ਨੂੰ ਗੁਰੂ ਦਾ ਨਾਮ ਹੀ ਠਾਰ ਸਕਦਾ ਹੈ : ਜਥੇ: ਗੜਗੱਜ
Ad Position 24