18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਆਟਾ ਮਿੱਲ 'ਚੋਂ 46 ਬੋਰੀਆਂ ਕਣਕ ਚੋਰੀ

Ad Position 21
No active advertisement
ਅਜੀਤ ਡੈਸਕ 02-06-2025
ਪੰਜਗਰਾੲੀਂ ਕਲਾਂ, 1 ਜੂਨ (ਸੁਖਮੰਦਰ ਸਿੰਘ ਬਰਾੜ)-ਥਾਣਾ ਸਦਰ ਪੁਲਿਸ ਵਲੋਂ ਪੰਜਗਰਾੲੀਂ ਕਲਾਂ ਤੋਂ ਦੇਵੀ ਵਾਲਾ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਬਣੀ ਆਟਾ ਮਿੱਲ 'ਚੋਂ 46 ਬੋਰੀਆਂ ਕਣਕ ਚੋਰੀ ਹੋਣ 'ਤੇ ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਤਮੀਸ਼ ਕੁਮਾਰ ਪੁੱਤਰ ਗੁਲਸ਼ਨ ਕੁਮਾਰ ਵਾਸੀ ਕੋਟਕਪੂਰਾ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ ਪੰਜਗਰਾੲੀਂ ਕਲਾਂ ਤੋਂ ਦੇਵੀ ਵਾਲਾ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਉਸ ਦੀ ਜਗਦੰਬੇ ਐਗਰੋ ਫ਼ੂਡਜ਼ (ਆਟਾ ਮਿੱਲ) ਫ਼ੈਕਟਰੀ ਹੈ | 25 ਮਈ ਜਦੋਂ ਉਹ ਉਕਤ ਫ਼ੈਕਟਰੀ ਵਿਚ ਪੁੱਜਾ ਤਾਂ ਮਿੱਲ 'ਚ ਕੰਮ ਕਰਦੇ ਸਕਿਊਰਿਟੀ ਗਾਰਡ ਲਵਪ੍ਰੀਤ ਸਿੰਘ ਪੁੱਤਰ ਅਲਬੇਲ ਸਿੰਘ ਵਾਸੀ ਨੱਥੇਵਾਲਾ ਨੇ ਦੱਸਿਆ ਕਿ ਕਣਕ ਦੇ ਪਲੰਥ ਜੋ ਐਚ.ਡੀ.ਐਫ.ਸੀ ਬੈਂਕ ਵਲੋਂ ਪਲੱਜ ਕੀਤੇ ਹੋਏ ਹਨ, ਉਨ੍ਹਾਂ ਵਿਚੋਂ ਕਰੀਬ 46 ਬੋਰੀਆਂ ਕਣਕ ਕੋਈ ਨਾ-ਮਾਲੂਮ ਵਿਅਕਤੀ ਮਿੱਲ ਦੀ ਕੰਧ ਟੱਪ ਕੇ ਨਾਜਾਇਜ਼ ਦਾਖਲ ਹੋ ਕੇ ਚੋਰੀ ਕਰਕੇ ਲੈ ਗਿਆ | ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਕੌਰ ਢਿੱਲੋਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਹਥਿਆਰਾਂ ਸਮੇਤ ਕਾਬੂ
Ad Position 24