19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

150 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

Ad Position 21
No active advertisement
ਅਜੀਤ ਡੈਸਕ 02-06-2025
ਪੰਜਗਰਾੲੀਂ ਕਲਾਂ, 1 ਜੂਨ (ਸੁਖਮੰਦਰ ਸਿੰਘ ਬਰਾੜ)- ਥਾਣਾ ਸਦਰ ਪੁਲਿਸ ਵਲੋਂ ਪੰਜਗਰਾੲੀਂ ਕਲਾਂ ਤੋਂ ਮੱਲਕੇ ਨੂੰ ਜਾਣ ਵਾਲੀ ਸੰਪਰਕ ਸੜਕ ਦੇ ਨੇੜਿਓਾ 2 ਨੌਜਵਾਨਾਂ ਨੂੰ 150 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਜਾਂਚ ਸੰਬੰਧੀ ਪਿੰਡ ਪੰਜਗਰਾੲੀਂ ਕਲਾਂ ਤੋਂ ਮੱਲਕੇ ਨੂੰ ਜਾਣ ਵਾਲੀ ਸੰਪਰਕ ਸੜਕ 'ਤੇ ਗਸ਼ਤ ਦੌਰਾਨ ਪੰਜਗਰਾੲੀਂ ਕਲਾਂ ਤੋਂ ਲਗਪਗ ਅੱਧਾ ਕਿਲੋਮੀਟਰ ਦੂਰ ਬਣੇ ਨਹਿਰੀ ਪਾਣੀ ਵਾਲੇ ਖਾਲ ਦੀ ਪੁਲੀ 'ਤੇ ਪੁੱਜੇ ਤਾਂ ਸੜਕ ਦੇ ਖੱਬੇ ਪਾਸੇ ਬਣੀ ਮੋਟਰ ਦੇ ਕਮਰੇ ਵਾਲੇ ਪਾਸੇ ਤੋਂ 2 ਮੋਨੇ ਨੌਜਵਾਨ ਸੜਕ ਵੱਲ ਨੂੰ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਦਮ ਘਬਰਾ ਕੇ ਪਿੱਛੇ ਮੁੜ ਕੇ ਖੇਤ ਵੱਲ ਨੂੰ ਭੱਜਣ ਲੱਗੇ ਤਾਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਉਨ੍ਹਾਂ ਦਾ ਨਾਂਅ ਪਤਾ ਪੁੱਛਿਆ ਤਾਂ ਇਕ ਨੌਜਵਾਨ ਨੇ ਆਪਣਾ ਨਾਂਅ ਵਿੱਕੀ ਸਿੰਘ ਉਰਫ਼ ਵਿੱਕੀ ਪੁੱਤਰ ਕਿ੍ਸ਼ਨ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਅਤੇ ਦੂਜੇ ਨੇ ਆਪਣਾ ਨਾਂਅ ਹਰਦੀਪ ਸਿੰਘ ਉਰਫ਼ ਜਸ਼ਨ ਪੁੱਤਰ ਅਮਰਜੀਤ ਸਿੰਘ ਵਾਸੀ ਦਸਮੇਸ਼ ਨਗਰ ਦੱਸਿਆ | ਪੁਲਿਸ ਨੇ ਕਾਬੂ ਕੀਤੇ ਨੌਜਵਾਨਾਂ ਪਾਸੋਂ 150 ਹੈਰੋਇਨ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਕੀਤਾ | ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਦੱਸਿਆ ਕਿ ਇਹ ਹੈਰੋਇਨ ਅਤੇ ਕੰਡਾ ਮਲਕੀਤ ਸਿੰਘ ਉਰਫ਼ ਬੌਬੀ ਪੁੱਤਰ ਬੂਟਾ ਵਾਸੀ ਬਾਬਾ ਜੀਵਨ ਸਿੰਘ ਨਗਰ ਨੇ ਉਨ੍ਹਾਂ ਨੂੰ ਵੇਚਣ ਲਈ ਦਿੱਤਾ, ਜੋ ਉਨ੍ਹਾਂ ਨੂੰ 1000 ਰੁਪਏ ਇਕ ਦਿਨ ਬੰਦੇ ਨੂੰ ਦਿੰਦਾ ਹੈ ਅਤੇ ਉਹ ਇਸ ਹੈਰੋਇਨ ਦੀ ਕਮਾਈ ਉਸ ਨੂੰ ਦਿੰਦੇ ਹਨ | ਪੁਲਿਸ ਨੇ ਦੋ ਉਕਤ ਨੌਜਵਾਨਾਂ ਅਤੇ ਮਲਕੀਤ ਸਿੰਘ ਉਰਫ਼ ਬੌਬੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਲਵੰਤ ਕੌਰ ਗੋਂਦਾਰਾ ਨਮਿਤ ਸ਼ਰਧਾਂਜ਼ਲੀ ਸਮਾਗਮ ਅਗਲੀ ਖ਼ਬਰ ਪਿੰਡ ਕਾਸਮ ਭੱਟੀ ਵਿਖੇ ਸੈਂਕੜੇ ਨੌਜਵਾਨ ਕਾਂਗਰਸ ਪਾਰਟੀ 'ਚ ਸ਼ਾਮਿਲ
Ad Position 24