ਬਾਜਾਖਾਨਾ, 1 ਜੂਨ (ਜੀਵਨ ਗਰਗ)-ਪਿੰਡ ਗੋਂਦਾਰਾ ਨਿਵਾਸੀ ਸੇਵਾ-ਮੁਕਤ ਮੰਡੀ ਅਫ਼ਸਰ ਸੰਦੀਪ ਸਿੰਘ ਟੋਨੀ ਗੋਂਦਾਰਾ ਦੇ ਮਾਤਾ ਅਤੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਸਵ. ਗਮਦੂਰ ਸਿੰਘ ਦੇ ਧਰਮਪਤਨੀ ਗੁਲਵੰਤ ਕੌਰ ਗੋਂਦਾਰਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਨਮਿਤ ਪਾਠ ਦੇ ਭੋਗ ਉਪਰੰਤ ਸ਼ਰਧਾਂਜ਼ਲੀ ਸਮਾਗਮ ਡੇਰਾ ਬਾਬਾ ਮੱਲ ਸਿੰਘ ਪਿੰਡ ਗੋਂਦਾਰਾ ਵਿਖੇ ਹੋਇਆ | ਇਸ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਰਾਹੀਂ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫ਼ਲਸਫ਼ੇ ਤੋਂ ਜਾਣੂ ਕਰਵਾਇਆ ਅਤੇ ਵੱਖ-ਵੱਖ ਬੁਲਾਰਿਆਂ ਜਿਨ੍ਹਾਂ 'ਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਜੈਤੋ ਹਲਕੇ ਦੇ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸਾਬਕਾ ਬਲਾਕ ਸੰਮਤੀ ਮੈਂਬਰ ਭਗਤ ਸਿੰਘ ਚਹਿਲ, ਚਮਕੌਰ ਸਿੰਘ ਮੂਸੇਵਾਲਾ, ਧਰਮਪਾਲ ਨਿਹਾਲ ਸਿੰਘ ਆਦਿ ਨੇ ਮਾਤਾ ਗੁਲਵੰਤ ਕੌਰ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾੳਾੁਦਿਆਂ ਕਿਹਾ ਕਿ ਮਾਤਾ ਨੇ ਆਪਣੇ ਪਰਿਵਾਰ ਨੂੰ ਬਹੁਤ ਹੀ ਵਧੀਆਂ ਸੰਸਕਾਰ ਦਿੱਤੇ, ਜਿਨ੍ਹਾਂ ਦੀ ਬਦੌਲਤ ਅੱਜ ਪਰਿਵਾਰ ਦਾ ਇਲਾਕੇ 'ਚ ਉੱਘਾ ਨਾਮ ਹੈ | ਪਰਿਵਾਰ ਵਲੋਂ ਮਾਤਾ ਦੀ ਯਾਦ 'ਚ ਵੱਖ-ਵੱਖ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਨੂੰ ਨਕਦ ਰਾਸ਼ੀ ਦਿੱਤੀ ਗਈ | ਇਸ ਮੌਕੇ ਰਣਜੀਤ ਸਿੰਘ ਔਲਖ, ਰਾਜੂ ਅਰੋੜਾ ਜੈਤੋ, ਡਾ. ਭੁਪੇਸ਼ ਕੁਮਾਰ, ਅਜੈਪਾਲ ਸਿੰਘ ਬਰਗਾੜੀ, ਬੇਅੰਤ ਬੁਰਜ, ਮਾ. ਹਰਵਿੰਦਰ ਸਿੰਘ, ਡੀ.ਐਸ.ਪੀ ਹਰਬੰਸ ਸਿੰਘ, ਐਸ.ਡੀ.ਓ ਰਾਜਿੰਦਰ ਸਿੰਘ, ਐਸ.ਡੀ.ਓ ਸੁਖਦੇਵ ਸਿੰਘ, ਜ਼ੈਲਦਾਰ ਯਾਦਵਿੰਦਰ ਸਿੰਘ, ਪਿ੍ਥੀਪਾਲ ਸਿੰਘ ਜੈਤੋ, ਕਾਟਾ ਐਮ.ਸੀ, ਡਾ. ਤਰਸੇਮ ਸਿੰਘ ਧਨੋਆ, ਡਾ. ਜਗਰੂਪ ਸਿੰਘ, ਡਾ. ਸਤਪਾਲ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਮੇਘ ਨਾਥ, ਡਾ. ਮੁਹੰਮਦ ਰੂਪ, ਨਰਿੰਦਰ ਸਿੰਘ, ਇਕਬਾਲ ਸਿੰਘ, ਗੁਰਮੇਲ ਸਿੰਘ ਜੇ.ਈ, ਖੁਸ਼ਵੰਤ ਬਰਗਾੜੀ, ਪੱਪੂ ਰੋਮਾਣਾ, ਪਿੰ੍ਰ. ਸੁਖਮੰਦਰ ਸਿੰਘ, ਗੁਰਸੰਤ ਸਿੰਘ ਬਰਾੜ, ਅਜੈਪਾਲ ਸਿੰਘ ਕੋਟਕਪੂਰਾ, ਦਰਸ਼ਨ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਸੇਖੋਂ, ਰਾਮਪਾਲ ਬਰਗਾੜੀ, ਮਾ. ਨਾਹਰ ਸਿੰਘ, ਸੁਰਿੰਦਰਪਾਲ ਸਿੰਘ, ਡੀ.ਐਸ.ਪੀ ਬਰਜਿੰਦਰ ਸਿੰਘ ਹੈਪੀ, ਮਾ. ਅਸ਼ੋਕ ਬਰਗਾੜੀ, ਸਾਬਕਾ ਵਿਧਾਇਕ ਜਗਵੀਰ ਸਿੰਘ, ਅਜੈਬ ਸਿੰਘ ਸਾਬਕਾ ਚੇਅਰਮੈਨ, ਹਰਪਾਲ ਸਿੰਘ ਈ.ਟੀ.ਓ, ਲੈਕ. ਮਲਵਿੰਦਰ ਸਿੰਘ ਸੇਖੋਂ, ਸੁਰਜੀਤ ਸਿੰਘ ਬਾਬਾ, ਡਾਇਰੈਕਟਰ ਗੁਰਮੀਤ ਸਿੰਘ, ਸਰਪੰਚ ਪੂੱਪੂ ਦਿਉਲ ਲੁਧਿਆਣਾ, ਜਗਦੀਸ਼ ਸਿੰਘ, ਸਰਪੰਚ ਕੁਲਦੀਪ ਸਿੰਘ, ਮੋਨੂੰ ਸ਼ਰਮਾ, ਉਧਮ ਸਿੰਘ, ਨਿਰਭੈ ਸਿੰਘ ਸਾਬਕਾ ਸਰਪੰਚ, ਮਨੀ ਬਾਜਵਾ, ਗੁਰਮੀਤ ਸਿੰਘ, ਨਿੱਪੀ ਧਾਲੀਵਾਲ ਸੇਢਾ ਸਿੰਘ ਵਾਲਾ, ਐਡਵੋਕੇਟ ਪਰਮਪ੍ਰੀਤ ਸਿੰਘ, ਗੁਰਦੀਪ ਸਿੰਘ ਬਾਜਵਾ, ਰਾਜਿੰਦਰ ਸ਼ਰਮਾ, ਪਰਗਟ ਸਿੰਘ, ਦਰਸ਼ਨ ਸਿੰਘ ਸਿੱਧੂ, ਨਿੰਮੀ ਵੜਿੰਗ, ਸ਼ਮਸੇਰ ਸਿੰਘ ਸੈਕਟਰੀ, ਚਾਂਦੀ ਜੈਤੋ, ਯਾਦਵਿੰਦਰ ਸਿੰਘ ਔਲਖ, ਕੁਲਵੀਰ ਸਿੰਘ ਈ.ਓ, ਹਰਮੇਲ ਸਿੰਘ ਬੀ.ਡੀ.ਓ, ਕੂਕਾ ਸੈਕਟਰੀ ਆਦਿ ਹਾਜ਼ਰ ਸਨ | ਮੰਚ ਸੰਚਾਲਨ ਕਰਦਿਆਂ ਸਾਬਕਾ ਸਰਪੰਚ ਪ੍ਰਤਾਪ ਸਿੰਘ ਨੰਗਲ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ |