ਫ਼ਰੀਦਕੋਟ, 2 ਜੂਨ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਤੇਲਗੂ ਭਾਸ਼ਾ ਨਾਲ ਸੰਬੰਧਿਤ ਸੱਤ ਰੋਜ਼ਾ ਸਮਰ ਕੈਂਪ ਲਗਾਇਆ ਗਿਆ | ਸਮਰ ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੇ ਕੈਂਪ 'ਚ ਸਿੱਖੀਆਂ ਹੋਈਆਂ ਕਿਰਿਆਵਾਂ ਨੂੰ ਪ੍ਰਦਰਸ਼ਿਤ ਕੀਤਾ | ਸਕੂਲ ਮੁਖੀ ਲਵਲੀਨ ਕੌਰ ਅਤੇ ਪੰਜਾਬੀ ਮਾਸਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਨੂੰ ਬਹੁਤ ਕੁਝ ਨਵਾਂ ਸਿਖਾ ਕੇ ਉਨ੍ਹਾਂ ਦਾ ਮਾਨਸਿਕ ਵਿਕਾਸ ਕਰਦੇ ਹਨ | ਕੈਂਪ ਦੇ ਨੋਡਲ ਅਧਿਆਪਕ ਰੁਚੀ ਅਰੋੜਾ, ਸਹਾਇਕ ਨੋਡਲ ਅਫਸਰ ਰਾਜਵਿੰਦਰ ਕੌਰ, ਗੁਰਦਿੱਤ ਸਿੰਘ, ਭੁਪਿੰਦਰ ਕੌਰ, ਸ਼ੀਲਾ ਦੇਵੀ, ਪਰਮਜੀਤ ਕੌਰ ਅਤੇ ਨਿਰਮਲਾ ਹਾਜ਼ਰ ਸਨ |