ਬਾਜਾਖਾਨਾ, 1 ਸਤੰਬਰ (ਜਗਦੀਪ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮਹੀਨਾਵਾਰ ਮੀਟਿੰਗ ਡਾ. ਜਸਵਿੰਦਰ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਈ | ਜਿਸ 'ਚ ਬਲਾਕ ਦੇ ਸਾਰੇ ਹੀ ਮੈਂਬਰਾਂ ਨੇ ਹਿੱਸਾ ਲਿਆ | ਡਾ. ਜਰਨੈਲ ਸਿੰਘ ਡੋਡ ਨੇ ਸਾਥੀਆਂ ਨੂੰ ਸੂਬੇ ਅਤੇ ਜ਼ਿਲ੍ਹੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਡਾ. ਅਮਰਜੀਤ ਸਿੰਘ ਨੇ ਸਾਥੀਆਂ ਨੂੰ ਤਾਲਮੇਲ ਬਣਾ ਕੇ ਰੱਖਣ ਅਤੇ ਸਾਫ ਸੁਥਰੀ ਪ੍ਰੈਕਟਿਸ ਕਰਨ ਦੀ ਅਪੀਲ ਕੀਤੀ | ਮੀਟਿੰਗ 'ਚ ਪ੍ਰੈਗਮਾ ਹਸਪਤਾਲ ਦੇ ਮਾਰਕੀਟਿੰਗ ਹੈੱਡ ਸੱਤਪਾਲ ਵਰਮਾ ਨੇ ਹਸਪਤਾਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ | ਦਲਜੀਤ ਸਿੰਘ ਸਹਾਇਕ ਹੈੱਡ ਨੇ ਗੁਰਦਿਆਂ ਦੀ ਨਵੀਂ ਤਕਨੀਕ ਸੀਆਰਆਰਟੀ ਮਸ਼ੀਨ ਬਾਰੇ ਜਾਣਕਾਰੀ ਦਿੱਤੀ | ਡਾ. ਹਰਸ਼ਪਿੰਦਰ ਸਿੰਘ ਮਾਨ ਨੇ ਬੇਸਿਕ ਲਾਈਫ਼ ਸਪੋਰਟ ਬਾਰੇ ਜਾਣਕਾਰੀ ਦਿੱਤੀ | ਡਾ. ਅਨੁਸ਼ਲ ਭਟੀਜਾ ਪੇਟ ਦੇ ਰੋਗਾਂ ਦੇ ਮਾਹਿਰ ਨੇ ਪੇਟ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਪੈਸ਼ਲ ਤੌਰ 'ਤੇ ਡਾ. ਮੋਹਨੀ ਅਗਰਵਾਲ ਯੂਰੋ ਗਾਇਨਾਲੋਜਿਸਟ ਨੇ ਅÏਰਤਾਂ ਦੀਆਂ ਪਿਸ਼ਾਬ ਅਤੇ ਬੱਚੇਦਾਨੀ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਅਤੇ ਸਾਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ | ਡਾ. ਅਕਸ਼ਰਾਂ ਬੱਚਿਆਂ ਦੇ ਮਾਹਿਰ ਨੇ ਬੱਚਿਆਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ | ਡਾ. ਸ਼ਿਵ ਕੁਮਾਰ ਚਮੜੀ ਰੋਗਾਂ ਦੇ ਮਾਹਿਰ ਨੇ ਚਮੜੀ ਰੋਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਾ. ਕਿ੍ਤਿਕਾ ਕੁਲਾਨੀ ਗਾਇਨੀ ਦੇ ਮਾਹਿਰ ਨੇ ਅÏਰਤਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ | ਅੰਤ 'ਚ ਡਾ. ਜਸਵਿੰਦਰ ਸਿੰਘ ਬਲਾਕ ਪ੍ਰਧਾਨ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਦੇ ਓਨਰ ਡਾ. ਜੀ.ਐਸ ਗਿੱਲ ਦਾ ਖਾਸ ਧੰਨਵਾਦ ਕੀਤਾ ਜਿਨ੍ਹਾਂ ਨੇ ਬਲਾਕ ਬਾਜਾਖਾਨਾ ਨੂੰ ਸੱਦਾ ਦੇ ਕੇ ਸਾਰੇ ਸਾਥੀਆਂ ਨੂੰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੇਸਿਕ ਲਾਈਫ ਸਪੋਰਟ ਬਾਰੇ ਸਰਟੀਫਿਕੇਟ ਦਿੱਤੇ | ਇਸ ਮੌਕੇ ਡਾ. ਸ਼ਾਮ ਸਿੰਘ ਸਰਪ੍ਰਸਤ, ਡਾ. ਵਰਿੰਦਰ ਸਿੰਘ ਜਨਰਲ ਸਕੱਤਰ, ਡਾ. ਮਹਿੰਦਰ ਸਿੰਘ ਖਜ਼ਾਨਚੀ, ਡਾ. ਸੁਖਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾ. ਸੁਖਦੇਵ ਸਿੰਘ ਚੇਅਰਮੈਨ, ਡਾ. ਗੁਲਸ਼ਨ ਕੁਮਾਰ, ਡਾ. ਠਾਣਾ ਸਿੰਘ ਸਹਾਇਕ ਪ੍ਰੈਸ ਸਕੱਤਰ, ਡਾ. ਹਿੰਦਪਾਲ ਸਿੰਘ ਬਾਜਾਖਾਨਾ, ਡਾ. ਗੁਰਦੀਪ ਸਿੰਘ, ਡਾ. ਭੋਲਾ ਸਿੰਘ, ਡਾ. ਜਸਪਾਲ ਸਿੰਘ, ਡਾ. ਗੁਰਜੰਟ ਸਿੰਘ, ਡਾ. ਸਤਵਿੰਦਰ ਸਿੰਘ ਮੀਤ ਪ੍ਰਧਾਨ, ਡਾ. ਸ਼ਿਵਰਾਜ ਸਿੰਘ, ਡਾ. ਅਮਨਦੀਪ ਕੌਰ ਇਸਤਰੀ ਵਿੰਗ ਜ਼ਿਲ੍ਹਾ ਕੋਆਰਡੀਨੇਟਰ, ਡਾ. ਭਗਵਾਨ ਸਿੰਘ, ਡਾ. ਪਵਿੱਤਰ ਸਿੰਘ, ਡਾ. ਬਲਵੀਰ ਸਿੰਘ, ਡਾ. ਨਿਰਮਲ ਕੁਮਾਰ, ਡਾ. ਸੰਦੀਪ ਸਿੰਘ, ਡਾ. ਕੁਲਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਕਮਲਪ੍ਰੀਤ ਸਿੰਘ, ਡਾ. ਅਮਰੀਕ ਸਿੰਘ, ਡਾ. ਜਸਵੀਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |