09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੰਜਗਰਾੲੀਂ ਕਲਾਂ ਖੇਤਰ ਭਾਰੀ ਮੀਂਹ ਨਾਲ ਹੋਇਆ ਜਲ-ਥਲ, ਛੱਤਾਂ ਲੱਗੀਆਂ ਚੋਣ

Ad Position 21
No active advertisement
ਅਜੀਤ ਡੈਸਕ 02-09-2025
ਪੰਜਗਰਾੲੀਂ ਕਲਾਂ, 1 ਸਤੰਬਰ (ਸੁਖਮੰਦਰ ਸਿੰਘ ਬਰਾੜ)-ਪੰਜਗਰਾੲੀਂ ਕਲਾਂ ਖੇਤਰ 'ਚ ਦੇਰ ਰਾਤ ਤੋਂ ਰੁਕ-ਰੁਕ ਹੋਈ ਭਾਰੀ ਬਾਰਿਸ਼ ਨਾਲ ਚਾਰ-ਚੁਫ਼ੇਰੇ ਜਲ-ਥਲ ਹੋਇਆ ਪਿਆ ਹੈ | ਭਾਰੀ ਮੀਂਹ ਨਾਲ ਜਿੱਥੇ ਇਲਾਕੇ ਦੀਆਂ ਗਲੀਆਂ-ਨਾਲੀਆਂ ਪਾਣੀ ਨਾਲ ਨੱਕੋ-ਨੱਕ ਭਰ ਗਈਆਂ, ਫ਼ਸਲਾਂ 'ਚ ਵੱਡੀ ਮਾਤਰਾ 'ਚ ਪਾਣੀ ਖੜ੍ਹ ਗਿਆ, ਉੱਥੇ ਅਨੇਕਾਂ ਹੀ ਮਕਾਨਾਂ ਅਤੇ ਦੁਕਾਨਾਂ ਦੀਆਂ ਛੱਤਾਂ ਵੀ ਚੋਣ ਲੱਗ ਪਈਆਂ ਹਨ | ਵੱਖ-ਵੱਖ ਪਿੰਡਾਂ ਦੇ ਛੱਪੜ ਪਾਣੀ ਨਾਲ ਨੱਕੋ-ਨੱਕ ਭਰ ਜਾਣ ਕਾਰਨ ਬਾਰਿਸ਼ ਰੁਕ ਜਾਣ ਤੋਂ ਬਾਅਦ ਵੀ ਗਲੀਆਂ 'ਚ ਪਾਣੀ ਵੱਡੀ ਮਾਤਰਾ 'ਚ ਫਿਰ ਰਿਹਾ ਹੈ | ਪੰਜਗਰਾੲੀਂ ਕਲਾਂ ਦਾ ਕੇਂਦਰ ਮੰਨਿਆ ਜਾਣ ਵਾਲੇ ਪੁਰਾਣੇ ਖੂਹ ਵਾਲਾ ਖੇਤਰ ਜਿੱਥੇ ਸਾਰੇ ਪਿੰਡ ਦਾ ਲਾਂਘਾ ਹੈ ਉਸ ਅੰਦਰ ਵੱਡੀ ਮਾਤਰਾ ਪਾਣੀ ਖੜ੍ਹਾ ਹੋਣ ਦੇ ਨਾਲ-ਨਾਲ ਪਾਣੀ ਘਰਾਂ 'ਚ ਵੀ ਦਾਖ਼ਲ ਹੋ ਗਿਆ | ਇੱਥੋਂ ਦੇ ਲੰਘਦੇ ਦੋ-ਪਹੀਆ, ਚੌ-ਪਹੀਆ ਵਾਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਈ ਤਾਂ ਪਾਣੀ ਦੇ ਵਿਚ ਹੀ ਬੰਦ ਹੋ ਗਏ | ਇਸ ਤੋਂ ਇਲਾਵਾ ਪੰਜਗਰਾੲੀਂ ਕਲਾਂ ਤੋਂ ਦੇਵੀ ਵਾਲਾ ਨੂੰ ਜਾਣ ਵਾਲੇ ਨਿਕਾਸੀ ਨਾਲੇ ਦੀ ਕੰਧ ਡਿੱਗ ਜਾਣ ਕਾਰਨ ਨਾਲੇ ਦੇ ਨਾਲ ਲੱਗਦੇ ਝੋਨੇ ਦੇ ਖੇਤਾਂ ਅੰਦਰ ਵੱਡੀ ਮਾਤਰਾ 'ਚ ਪਾਣੀ ਜਮ੍ਹਾਂ ਹੋ ਗਿਆ ਹੈ | ਜੇਕਰ ਹੋਰ ਬਾਰਿਸ਼ ਹੁੰਦੀ ਹੈ ਤਾਂ ਝੋਨੇ ਦੀ ਫ਼ਸਲ ਦਾ ਪਾਣੀ ਅੰਦਰ ਡੁੱਬ ਜਾਣ ਦਾ ਖਤਰਾ ਹੈ ਕਿਉਂਕਿ ਪਿੰਡ ਦਾ ਸਾਰੇ ਪਾਣੀ ਦਾ ਨਿਕਾਸ ਇਸ ਨਾਲੇ ਰਾਹੀਂ ਹੀ ਹੁੰਦਾ ਹੈ | ਇਸ ਤੋਂ ਪਿੰਡ ਅੰਦਰ ਮੀਂਹ ਪੈਣ ਨਾਲ ਪੰਚ ਸਤਨਾਮ ਸਿੰਘ ਭੋਲਾ ਜੌਹਲ ਦੇ ਪਸ਼ੂਆਂ ਦੇ ਸ਼ੈੱਡ ਦੇ ਡਿੱਗ ਜਾਣ ਦੀ ਵੀ ਖ਼ਬਰ ਹੈ ਜਦ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲਾਂ ਅਤੇ ਹੋਰ ਸਾਮਾਨ ਸਮੇਤ ਚੋਰ ਕਾਬੂ ਅਗਲੀ ਖ਼ਬਰ 5 ਚੋਰੀ ਦੇ ਮੋਬਾਈਲਾਂ ਸਮੇਤ ਵਿਅਕਤੀ ਕਾਬੂ
Ad Position 24