05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਾਹਮਣਵਾਲਾ ਦੇ ਉੱਦਮੀ ਨੌਜਵਾਨਾਂ ਨੇ ਪੰਚਾਇਤ ਦੇ ਸਹਿਯੋਗ ਨਾਲ ਨਾਲੀਆਂ ਦੀ ਕੀਤੀ ਸਫ਼ਾਈ

Ad Position 21
No active advertisement
ਅਜੀਤ ਡੈਸਕ 05-09-2025
ਕੋਟਕਪੂਰਾ, 4 ਸਤੰਬਰ (ਮੇਘਰਾਜ)-ਨੇੜਲੇ ਪਿੰਡ ਬਾਹਮਣਵਾਲਾ ਵਿਖੇ ਪਿੰਡ ਦੇ ਕਾਫ਼ੀ ਉੱਦਮੀ ਨੌਜਵਾਨਾਂ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਪਿੰਡ 'ਚ ਬਣੀਆਂ ਨਾਲੀਆਂ ਅਤੇ ਪੁਲੀਆਂ ਦੀ ਸਫ਼ਾਈ ਕੀਤੀ | ਇਸ ਮੁਹਿੰਮ ਦੀ ਅਗਵਾਈ ਪੰਚ ਹਰਦੀਪ ਸਿੰਘ ਢਿੱਲੋਂ, ਅਧਿਆਪਕ ਸ਼ਵਿੰਦਰ ਕੁਮਾਰ, ਅਧਿਆਪਕ ਭੂਸ਼ਨ ਕੁਮਾਰ, ਪੁਲਿਸ ਕਰਮੀ ਨਵਦੀਪ ਸ਼ਰਮਾ ਅਤੇ ਸਮਾਜਸੇਵੀ ਬਲਦੇਵ ਸਿੰਘ ਬਰਾੜ ਨੇ ਕੀਤੀ | ਇਹ ਮੁਹਿੰਮ ਕਾਫ਼ੀ ਦਿਨਾਂ ਤੋਂ ਚਲਾਈ ਹੋਈ ਹੈ ਜਿਸ ਨਾਲ ਪਿੰਡ ਦੀਆਂ ਸਾਰੀਆਂ ਨਾਲੀਆਂ 'ਚੋਂ ਮਲਬਾ ਕੱਢਿਆ ਗਿਆ ਤਾਂ ਜੋ ਪਾਣੀ ਦੀ ਨਿਕਾਸੀ ਛੱਪੜ 'ਚ ਆਸਾਨੀ ਨਾਲ ਹੋ ਸਕੇ ਅਤੇ ਸੜਕਾਂ 'ਤੇ ਪਾਣੀ ਉੱਛਲ ਕੇ ਨਾ ਆਵੇ | ਇਸ ਮੁਹਿੰਮ ਪਿੰਡ ਦੇ ਮਹਿਲਾ ਸਰਪੰਚ ਦੇ ਪਤੀ ਗੁਰਮੇਲ ਸਿੰਘ ਸੰਧੂ ਸਮੇਤ ਸਮੂਹ ਪੰਚਾਂ ਦਾ ਵੀ ਪੂਰਨ ਸਹਿਯੋਗ ਰਿਹਾ | ਨੌਜਵਾਨਾਂ ਵਲੋਂ ਮੁਹਿੰਮ ਦੀ ਸ਼ੁਰੂਆਤ ਮੌਕੇ ਪਿੰਡ ਦੇ ਇਕ ਪਾਸੇ ਤੋਂ ਨਾਲੀਆਂ ਦੀ ਸਫ਼ਾਈ ਸ਼ੁਰੂ ਕੀਤੀ ਗਈ ਜੋ ਕਿ ਅੱਜ ਸਮਾਪਤ ਹੋਈ ਹੈ | ਇਸ ਤੋਂ ਬਾਅਦ ਨਾਲੀਆਂ 'ਚੋਂ ਕੱਢੇ ਮਲਬੇ ਨੂੰ ਬਾਹਰ ਸੁੱਟਿਆ ਜਾਵੇਗਾ ਤਾਂ ਜੋ ਸੜਕਾਂ ਦੀ ਸਫ਼ਾਈ ਹੋ ਸਕੇ | ਇਸ ਮੌਕੇ ਅਮਨਦੀਪ ਸ਼ਰਮਾ, ਗੁਰਬਿੰਦਰ ਸਿੰਘ ਟੀਟੂ ਬਰਾੜ, ਛਿੰਦਾ ਸਿੰਘ ਬਰਾੜ, ਜਗਦੀਪ ਸਿੰਘ ਢਿੱਲੋਂ, ਸਾਹਿਬ ਸਿੰਘ ਬਰਾੜ,ਰਾਜਾ ਸਿੰਘ,ਕੁਲਵਿੰਦਰ ਸ਼ਰਮਾ, ਜਗਵਿੰਦਰ ਪਾਲ ਸ਼ਰਮਾ, ਸ਼ਤੀਸ਼ ਕੁਮਾਰ, ਰਣਜੀਤ ਸਿੰਘ ਨਿੱਕਾ ਬਰਾੜ,ਦਲਜੀਤ ਸ਼ਰਮਾ, ਜਸਪਾਲ ਸ਼ਰਮਾ, ਗੁਰਦੀਪ ਸ਼ਰਮਾ, ਤੇਜਿੰਦਰ ਕੁਮਾਰ ਬਾਵਾ, ਅੰਮਿ੍ਤ ਸਿੰਘ, ਬਲਕਰਨ ਸਿੰਘ, ਅਰਸ਼ਦੀਪ ਸਿੰਘ, ਅਕਾਸ਼ਦੀਪ ਸਿੰਘ, ਤਰਸੇਮ ਸਿੰਘ, ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੈਮਿਲਾਪ ਪੰਜਾਬ ਵਲੋਂ ਮੁੱਖ ਮੰਤਰੀ ਰਾਹਤ ਫ਼ੰਡ ਲਈ 2 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ 6 ਮਹੀਨਿਆਂ ਤੋਂ ਨਹੀਂ ਮਿਲਿਆ ਮਾਣਭੱਤਾ-ਹਰਗੋਬਿੰਦ ਕੌਰ
Ad Position 24