05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲੋੜੀਂਦੇ ਸਾਮਾਨ ਸਮੇਤ ਨੌਜਵਾਨ ਰਵਾਨਾ

Ad Position 21
No active advertisement
ਅਜੀਤ ਡੈਸਕ 05-09-2025
ਸਾਦਿਕ, 4 ਸਤੰਬਰ (ਆਰ.ਐਸ.ਧੁੰਨਾ)-ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਸਾਦਿਕ ਦੇ ਦੁਕਾਨਦਾਰਾਂ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਰਾਸ਼ਨ, ਬੱਚਿਆਂ ਦੇ ਸੂਟ, ਬੂਟ, ਚੱਪਲਾਂ, ਖਾਲੀ ਗੱਟੇ ਅਤੇ ਹੋਰ ਲੋਂੜੀਦੇ ਸਮਾਨ ਦੀਆਂ ਦੋ ਟਰਾਲੀਆਂ ਭਰ ਕੇ ਪਿੰਡ ਦੇ ਨੌਜਵਾਨ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ ਕਰਨ ਲਈ ਰਵਾਨਾ ਹੋਏ | ਇਸ ਮੌਕੇ ਸਮਾਜ ਸੇਵੀਆਂ ਨੇ ਕਿਹਾ ਕਿ ਕਰੀਬ ਅੱਧਾ ਪੰਜਾਬ ਇਸ ਮੌਕੇ ਹੜ੍ਹਾਂ ਦੀ ਤਬਾਹੀ ਦਾ ਸੰਤਾਪ ਹੰਢਾ ਰਿਹਾ ਹੈ ਅਤੇ ਹੜ੍ਹ ਪੀੜ੍ਹਤ ਲੋਕਾਂ ਤੱਕ ਮੱਦਦ ਪਹੁੰਚਾਉਣ ਦੀ ਸੇਵਾ ਲੰਮੀ ਚੱਲ ਸਕਦੀ ਹੈ, ਇਸ ਲਈ ਸਾਨੂੰ ਹੋਰ ਸਮਾਨ ਇਕੱਠਾ ਕਰਨ ਦੀ ਲੋੜ ਹੈ ਤਾਂ ਜੋ ਹੜ੍ਹ ਪੀੜ੍ਹਤ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਸਕੇ | ਇਸ ਮੌਕੇ ਓਮ ਪ੍ਰਕਾਸ਼ ਗੋਰਾ ਪੰਚ, ਅਪਾਰ ਸਿੰਘ ਸੰਧੂ, ਓਮ ਪ੍ਰਕਾਸ਼ ਕਟਾਰੀਆ, ਗੁਰਚਰਨ ਸਿੰਘ ਸਾਦਿਕ, ਬਾਬਾ ਜਸਵਿੰਦਰ ਸਿੰਘ ਸੋਨੂੰ, ਸੰਜੀਵ ਕੁਮਾਰ, ਸੁਖਰਾਮ ਕਟਾਰੀਆ, ਰਕੇਸ਼ ਧਵਨ, ਗੁਰਚਰਨ ਸਿੰਘ, ਲਵ ਸਲੂਨ, ਮਨੀ ਮਹਿਰਮ, ਅਰਸ਼, ਲਖਵਿੰਦਰ ਸਿੰਘ ਮਾਹਣਾ, ਜੱਗੂ, ਸੁਖਦੇਵ ਸਿੰਘ ਮਠਾੜੂ, ਕੁਲਦੀਪ ਸਿੰਘ, ਗੋਰਾ ਧਵਨ, ਗੋਰਾ ਕੰਡੇ ਵਾਲਾ, ਹਨੀ, ਕਸ਼ਮੀਰ ਸਿੰਘ, ਸੁਖਵੰਤ ਸਿੰਘ, ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਦਿਆਲ ਕÏਰ (ਢਿੱਲਵਾਂ) ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਪਿ੍ਤਪਾਲ ਸਿੰਘ ਬਰਾੜ (ਚੈਨਾ) ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24