ਬਰਗਾੜੀ, 5 ਸਤੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਪਿੰਡ ਢਿੱਲਵਾਂ ਕਲਾਂ ਨਿਵਾਸੀ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਅਤੇ ਮੋਹਰ ਸਿੰਘ ਢਿੱਲਵਾਂ ਦੇ ਮਾਤਾ ਹਰਜਿੰਦਰ ਸਿੰਘ, ਕ੍ਰਾਂਤੀ ਸਿੰਘ, ਗੌਰਵ ਸਿੰਘ ਅਤੇ ਸੁਖਮੰਦਰ ਸਿੰਘ ਦੇ ਸਤਿਕਾਰਤ ਦਾਦੀ ਗੁਰਦਿਆਲ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਰਖਵਾਏ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਦਾਵਰੀਸਰ ਸਾਹਿਬ ਪਾਤਸ਼ਾਹੀ ਦਸਵੀਂ ਢਿੱਲਵਾਂ ਕਲਾਂ ਵਿਖੇ ਹੋਇਆ, ਇਸ ਮੌਕੇ ਰਾਗੀ ਸਿੰਘਾਂ ਨੇ ਹਾਜ਼ਰ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਜ਼ਿੰਦਗੀ ਦੇ ਫ਼ਲਸਫੇ ਤੋਂ ਜਾਣੂੰੂ ਕਰਵਾਇਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿੰਨ੍ਹਾਂ 'ਚ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੈਪਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਸੰਧਵਾਂ, ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਜਸਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਆਦਿ ਸ਼ਾਮਿਲ ਸਨ ਨੇ ਮਾਤਾ ਗੁਰਦਿਆਲ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਤੇ ਪਰਿਵਾਰ ਤੇ ਸਮਾਜ ਲਈ ਕੀਤੇ ਉਸਾਰੂ ਕੰਮਾਂ 'ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਢਿੱਲਵਾਂ ਪਰਿਵਾਰ ਦੀ ਤਰੱਕੀ ਤੇ ਖੁਸ਼ਹਾਲੀ 'ਚ ਮਾਤਾ ਦਾ ਅਹਿਮ ਯੋਗਦਾਨ ਰਿਹਾ | ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਪ੍ਰਕਾਸ਼ ਸਿੰਘ ਭੱਟੀ, ਸਾਬਕਾ ਵਿਧਾਇਕ ਮਾ. ਬਲਦੇਵ ਸਿੰਘ, ਗੁਰਚੇਤ ਸਿੰਘ ਢਿੱਲੋਂ, ਰਣਜੀਤ ਸਿੰਘ ਢੈਪਈ, ਕੁਲਬੀਰ ਸਿੰਘ ਮੱਤਾ, ਪ੍ਰੀਤਪਾਲ ਸਿੰਘ ਬਰਾੜ, ਮਨਪ੍ਰੀਤ ਸਿੰਘ ਸੇਖੋਂ, ਬੇਅੰਤ ਸਿੰਘ ਬੁਰਜ, ਜਸਵਿੰਦਰ ਸਿੰਘ ਮੱਤਾ, ਕੁਲਦੀਪ ਸਿੰਘ ਬੰਬੀਹਾ, ਜਗਮੇਲ ਸਿੰਘ ਠੱਠੀ ਭਾਈ, ਲਛਮਣ ਸਿੰਘ ਬਾਜਾਖਾਨਾ, ਚੇਅਰਮੈਨ ਸੁਖਜੀਤ ਸਿੰਘ, ਗੁਰਸੇਵਕ ਸਿੰਘ ਗੋਂਦਾਰਾ, ਸਰਪੰਚ ਪ੍ਰਤਾਪ ਸਿੰਘ, ਵੀਰ ਸਿੰਘ, ਡਾ. ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਖ਼ਾਲਸਾ, ਡਾ. ਜਸਵੀਰ ਸਿੰਘ, ਐਜਪਾਲ ਸਿੰਘ, ਵੀਰ ਚੰਦ ਸ਼ਰਮਾ, ਜੈਪਾਲ ਸ਼ਰਮਾ, ਸ਼ਵਿੰਦਰ ਸਿੰਘ ਚੰਨੀ, ਨੱਥਾ ਸਿੰਘ ਚੰਨੀ, ਡਾ. ਸੋਹਣ ਲਾਲ, ਡਾ. ਸੁਖਦੇਵ ਸਿੰਘ, ਜਗਸੀਰ ਸਿੰਘ, ਬੇਲਾ ਸਿੰਘ, ਧਰਮਿੰਦਰ ਸਿੰਘ ਮਿੰਟੂ, ਬਲਵਿੰਦਰ ਸਿੰਘ, ਟਹਿਲ ਸਿੰਘ, ਜਗਸੀਰ ਸਿੰਘ, ਜਗਵੀਰ ਸਿੰਘ, ਗੁਰਪ੍ਰੀਤ ਸਿੰਘ ਪੰਚ, ਮਨਪ੍ਰੀਤ ਸਿੰਘ ਰੋਮਾਣਾ, ਬਲਕਰਨ ਸਿੰਘ ਗੁਰੂਸਰ, ਪ੍ਰੇਮਪਾਲ ਗੁਰੂਸਰ, ਗੁਰਬਿੰਦਰ ਸਿੰਘ, ਜਸਵਿੰਦਰ ਸਿੰਘ, ਬੂਟਾ ਸਿੰਘ, ਸੁਖਰਾਜ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸ਼ਰਮਾ, ਜਗਦੀਪ ਸਿੰਘ, ਬਲਤੇਜ ਸਿੰਘ, ਜਗਰਾਜ ਸਿੰਘ, ਖੁਸ਼ਵੰਤ ਸਿੰਘ, ਤਰਸੇਮ ਸਿੰਘ ਜਿਉਣਵਾਲਾ, ਤਰਲੋਚਣ ਸਿੰਘ, ਅਮਰੀਕ ਸਿੰਘ , ਹਾਕਮ ਸਿੰਘ, ਮਲਕੀਤ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ, ਮਨਜੀਤ ਸਿੰਘ ਬੁੱਟਰ, ਯੋਧਵੀਰ ਸਿੰਘ, ਦਵਿੰਦਰ ਸਿੰਘ, ਰਵੀ ਪ੍ਰਧਾਨ, ਸੁਰਜੀਤ ਸਿੰਘ ਸਰਾਂ, ਮਹਾਂਵੀਰ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਭੁਪਿੰਦਰ ਸਿੰਘ ਮੱਲਾ, ਹਰਨੇਕ ਸਿੰਘ ਮੱਲਾ, ਜਸਵਿੰਦਰ ਸਿੰਘ ਮੱਲਾ, ਬਲਦੇਵ ਸਿੰਘ ਮੰਨਾ, ਬਲਦੇਵ ਸਿੰਘ ਬਿੱਲੂ, ਰਾਜਵਿੰਦਰ ਸਿੰਘ ਭੁੱਲਰ, ਬਲਵੀਰ ਸਿੰਘ ਸਰਾਵਾਂ, ਪ੍ਰਧਾਨ ਬੋਹੜ ਸਿੰਘ, ਲਖਵੀਰ ਸਿੰਘ ਰੋਮਾਣਾ, ਸੱਤਾ ਸਰਾਵਾਂ, ਪਰਮਜੀਤ ਸਿੰਘ ਸਿੱਧੂ, ਦਲਜੀਤ ਸਿੰਘ ਨੰਬਰਦਾਰ, ਸੈਕਟਰੀ ਲਾਭ ਸਿੰਘ, ਗੁਰਤੇਜ ਸਿੰਘ ਦਬੜ੍ਹੀਖਾਨਾ, ਗੁਰਮੀਤ ਸਿੰਘ, ਰਾਜਵੀਰ ਸਿੰਘ, ਗਗਨ ਧਾਲੀਵਾਲ, ਚਮਕੌਰ ਸਿੰਘ, ਗਿਆਨ ਸਿੰਘ ਸੰਧੂ, ਸੱਤਾ ਭਾਊ, ਗੁਰਸੇਵਕ ਸਿੰਘ ਆਦਿ ਇਲਾਵਾ ਇਲਾਕੇ ਭਰ ਦੇ ਰਾਜਨੀਤਿਕ ਆਗੂ, ਸਰਪੰਚ, ਪੰਚ ਅਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ | ਮੰਚ ਸੰਚਾਲਨ ਡਾ. ਕਰਮ ਸਿੰਘ ਢਿੱਲਵਾਂ ਨੇ ਕੀਤਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਪਰਿਵਾਰ ਵਲੋਂ ਸ਼ਰਧਾਂਜਲੀ ਸਮਾਗਮ 'ਚ ਸ਼ਾਮਿਲ ਹੋਣ ਆਈ ਸਮੂਹ ਸੰਗਤ ਦਾ ਧੰਨਵਾਦ ਕੀਤਾ |