14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਦੇਵ ਕਿ੍ਸ਼ਨ ਸ਼ਰਮਾ ਸਾਬਕਾ ਇੰਸਪੈਕਟਰ ਫ਼ੂਡ ਸਪਲਾਈ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 06-09-2025
ਫ਼ਰੀਦਕੋਟ, 5 ਸਤੰਬਰ (ਸਤੀਸ਼ ਬਾਗ਼ੀ)-ਦੇਵ ਕਿ੍ਸ਼ਨ ਸ਼ਰਮਾ ਸੇਵਾ-ਮੁਕਤ ਇੰਸਪੈਕਟਰ ਫ਼ੂਡ ਸਪਲਾਈ ਵਿਭਾਗ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਸਥਾਨਕ ਰਾਮ ਬਾਗ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ | ਸਵ: ਦੇਵ ਕਿ੍ਸ਼ਨ ਸ਼ਰਮਾ ਦੇ ਦਿਹਾਂਤ 'ਤੇ ਸਿਵਲ ਪੈਨਸ਼ਨਰ ਯੂਨੀਅਨ ਨੂੰ ਵੱਡਾ ਧੱਕਾ ਲੱਗਾ | ਇਸ ਮੌਕੇ ਸਿਵਲ ਪੈਨਸ਼ਨਰ ਐਸੋਸੀਏਸ਼ਨ ਦੇ ਸਾਰੇ ਕਾਰਜਕਾਰੀ ਮੈਂਬਰ ਅਤੇ ਹੋਰ ਮੈਂਬਰਾਂ ਨੇ ਸ਼ਰਮਾ ਨੂੰ ਅੰਤਿਮ ਵਿਦਾਇਗੀ ਦਿੱਤੀ, ਜਿੰਨ੍ਹਾਂ ਵਿਚ ਇੰਦਰਜੀਤ ਸਿੰਘ ਖੀਵਾ, ਮਨਹੋਰ ਸਿੰਘ ਧੁੰਨਾ, ਹੈੱਡ ਮਾਸਟਰ ਸੰਤ ਸਿੰਘ, ਜਗਤਾਰ ਸਿੰਘ ਗਿੱਲ, ਪਿੰ੍ਰਸੀਪਲ ਕਿ੍ਸ਼ਨ ਕੁਮਾਰ ਬਕੋਲੀਆ, ਸੁਖਦੇਵ ਸਿੰਘ ਚਰਨ, ਗੁਰਦੇਵ ਸਿੰਘ ਚਰਨ, ਇੰਜ: ਜੀਤ ਸਿੰਘ, ਇੰਜ: ਬਲਵੰਤ ਰਾਏ ਗੱਖੜ, ਜੋਗਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਬੁਗਰਾ, ਗੁਰਦੇਵ ਸਿੰਘ ਭਾਣਾ ਅਤੇ ਅਮਰਜੀਤ ਸਿੰਘ ਵਾਲੀਆ ਤੋਂ ਇਲਾਵਾ ਸੁਭਾਸ਼ ਚੰਦਰ ਕੋਟਕਪੂਰਾ, ਸੁਖਦੇਵ ਸਿੰਘ, ਨੇਕ ਸਿੰਘ ਮਾਹੀ, ਹਰਮੇਸ਼ ਸ਼ਰਮਾ, ਨਰਸਿੰਘ ਖੀਵਾ, ਐਡਵੋਕੇਟ ਰਾਜ ਕੁਮਾਰ ਗੁਪਤਾ, ਮੁਖ਼ਤਿਆਰ ਸਿੰਘ ਵੰਗੜ, ਸੁਰਜੀਤ ਸਿੰਘ, ਇੰਜੀ: ਅਮਰਜੀਤ ਸਿੰਘ ਸ਼ਰਮਾ, ਰਣਜੀਤ ਸਿੰਘ, ਰਾਜ ਧਾਲੀਵਾਲ, ਮੱਘਰ ਸਿੰਘ ਅਤੇ ਹੋਰ ਵੀ ਪਤਵੰਤੇ ਹਾਜ਼ਰ ਸਨ | ਸਵ: ਦੇਵ ਕਿ੍ਸ਼ਨ ਸ਼ਰਮਾ ਦੇ ਫ਼ੁੱਲ ਚੁੱਗਣ ਦੀ ਰਸਮ 7 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਦਿਆਲ ਕੌਰ ਢਿੱਲਵਾਂ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਤਹਿਸੀਲ ਸਾਦਿਕ ਵਲੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਫ਼ੈਸਲਾ
Ad Position 24