14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਡਾ. ਢੀਂਗਰਾ ਨੂੰ 'ਗੁਰਬਖ਼ਸ਼ ਸਿੰਘ ਪ੍ਰੀਤਲੜੀ' ਐਵਾਰਡ ਮਿਲਿਆ

Ad Position 21
No active advertisement
ਅਜੀਤ ਡੈਸਕ 06-09-2025
ਸ੍ਰੀ ਮੁਕਤਸਰ ਸਾਹਿਬ, 5 ਸਤੰਬਰ (ਹਰਮਹਿੰਦਰ ਪਾਲ)-ਉਘੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਢੀਂਗਰਾ ਨੂੰ ਭਾਸ਼ਾ ਵਿਭਾਗ ਵਲੋਂ 'ਗੁਰਬਖ਼ਸ਼ ਸਿੰਘ ਪ੍ਰੀਤਲੜੀ' ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ, ਜਿਸ ਨਾਲ ਸਾਹਿਤਕ ਖੇਤਰ 'ਚ ਖ਼ੁਸ਼ੀ ਪਾਈ ਜਾ ਰਹੀ ਹੈ | ਭਾਸ਼ਾ ਵਿਭਾਗ ਵਲੋਂ ਡਾ. ਢੀਂਗਰਾ ਨੂੰ ਲਗਾਤਾਰ ਦੂਜੇ ਵਰ੍ਹੇ ਐਵਾਰਡ ਦਿੱਤਾ ਗਿਆ ਹੈ | ਇਸ ਵਾਰ ਵਾਰਤਕ ਖੇਤਰ 'ਚ 'ਕਿਤਾਬ ਅਜੇ ਬਾਕੀ ਹੈ' ਨੂੰ ਸਨਮਾਨਿਤ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਵਰ੍ਹੇ ਕੋਸ਼ਕਾਰੀ ਖੇਤਰ 'ਚ 'ਸ਼ਬਦੋ ਵਣਜਾਰਿਓ' ਨੂੰ ਐਵਾਰਡ ਦਿੱਤਾ ਗਿਆ ਸੀ | ਇਸ ਗੱਲਬਾਤ ਕਰਦਿਆਂ ਡਾ. ਢੀਂਗਰਾ ਨੇ ਦੱਸਿਆ ਕਿ 'ਕਿਤਾਬ ਅਜੇ ਬਾਕੀ ਹੈ' ਦੀ ਤਿਆਰੀ ਪਿਛਲੇ ਪੰਜ ਸਾਲਾਂ ਤੋਂ ਕੋਰੋਨਾ ਕਾਲ ਵੇਲੇ ਸ਼ੁਰੂ ਹੋਈ ਹੈ | ਕੋਰੋਨਾ ਕਾਲ ਵਿਚ ਜਦੋਂ ਉਹ ਘਰ ਵਿਚ ਬੰਦ ਹੋ ਗਏ ਸਨ ਤਾਂ ਉਨ੍ਹਾਂ ਸੋਸ਼ਲ ਮੀਡੀਆ ਉੱਪਰ 'ਲਮਹਾ-ਲਮਹਾ' ਕਾਲਮ ਸ਼ੁਰੂ ਕੀਤਾ | ਇਸ ਕਾਲਮ ਵਿਚ ਆਪਣੇ ਤੇ ਦੁਨੀਆ ਭਰ ਦੇ ਵਿਦਵਾਨਾਂ, ਪੁਸਤਕਾਂ, ਫ਼ਿਲਮਾਂ, ਰਾਜਨੀਤੀ, ਅਤੇ ਹੋਰ ਖੇਤਰਾਂ ਦੇ ਮਾਹਿਰਾਂ ਦੇ ਵਿਚਾਰ ਪਰੋਣੇ ਸ਼ੁਰੂ ਕੀਤੇ, ਜਿਨ੍ਹਾਂ ਨੂੰ ਚੰਗਾ ਹੁਲਾਰਾ ਮਿਲਿਆ | ਬਾਅਦ ਵਿਚ ਇਨ੍ਹਾਂ ਕਾਲਮਾਂ ਨੂੰ ਹੀ ਸੋਧ ਕੇ ਪੁਸਤਕ ਦਾ ਰੂਪ ਦੇ ਦਿੱਤਾ | ਇਹ ਪੁਸਤਕ 'ਰੀ-ਥਿੰਕ ਫਾਊਾਡੇਸ਼ਨ' ਦਿੱਲੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣ 'ਤੇ ਖ਼ੁਸ਼ੀ ਦੇ ਨਾਲ ਹੋਰ ਲਿਖਣ ਵਾਲੇ ਪ੍ਰੇਰਿਤ ਕੀਤਾ ਹੈ | ਇਸ ਮੌਕੇ ਸਾਹਿਤਕਾਰਾ ਭੁਪਿੰਦਰ ਕੌਰ ਪ੍ਰੀਤ, ਨਾਵਲਕਾਰ ਗੁਰਜੀਤ ਐਮੀ, ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ, ਹਰਜਿੰਦਰ ਸੂਰੇਵਾਲੀਆ, ਰਣਜੀਤ ਸਿੰਘ ਥਾਂਦੇਵਾਲਾ, ਪ੍ਰੋ. ਸ਼ਿੰਦਰਪਾਲ ਸਿੰਘ, ਪ੍ਰੋ. ਲੋਕ ਨਾਥ, ਪ੍ਰੋ. ਗੁਰਪ੍ਰੀਤ ਸੰਗਰਾਣਾ ਹੋਰਾਂ ਨੇ ਡਾ. ਢੀਂਗਰਾ ਨੂੰ ਸਨਮਾਨਿਤ ਕੀਤੇ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਸ੍ਰੀ ਮੁਕਤਸਰ ਸਾਹਿਬ ਖੇਤਰ ਦਾ ਨਾਂਅ ਵੀ ਰੋਸ਼ਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਦਲਜੀਤ ਸਿੰਘ ਜੀਤਾ ਦੀ ਬਣਾਈ ਫੇਕ ਫੇਸਬੁੱਕ ਆਈ.ਡੀ. <br/> ਅਗਲੀ ਖ਼ਬਰ ਪਿ੍ਤਪਾਲ ਸਿੰਘ ਬਰਾੜ (ਚੈਨਾ) ਨਮਿਤ ਅੰਤਿਮ ਅਰਦਾਸ ਭਲਕੇ
Ad Position 24