ਮੋਗਾ, 5 ਸਤੰਬਰ (ਗੁਰਤੇਜ ਸਿੰਘ ਬੱਬੀ)-ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਅਤੇ ਕਈ ਲੋਕਾਂ ਦੇ ਬੈਂਕ ਖਾਤਿਆਂ 'ਚੋਂ ਪੈਸੇ ਕਢਵਾ ਲੈਣ ਦੇ ਮਾਮਲੇ ਵੀ ਆਉਂਦੇ ਰਹਿੰਦੇ ਹਨ | ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮੋਗਾ ਕਾਰ ਐਂਡ ਜੀਪ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਜੀਤਾ ਦੀ ਕਿਸੇ ਛਾਤਿਰ ਦਿਮਾਗ਼ ਨੇ ਫੇਕ ਫੇਸਬੁੱਕ ਆਈ.ਡੀ. ਬਣਾ ਲਈ ਅਤੇ ਉਸ ਨੂੰ ਉਸ ਵਕਤ ਪਤਾ ਲੱਗਾ ਜਦੋਂ ਉਸ ਨੂੰ ਉਸ ਦੇ ਸੱਜਣ ਮਿੱਤਰਾਂ ਦੇ ਇਸ ਸੰਬੰਧੀ ਫ਼ੋਨ ਆਉਣ ਲੱਗੇ | ਦਲਜੀਤ ਸਿੰਘ ਜੀਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਵਾਕਫ਼ ਪੁਲਿਸ ਅਧਿਕਾਰੀਆਂ ਨੂੰ ਵੀ ਉਸ ਦੀ ਗ਼ਲਤ ਢੰਗ ਨਾਲ ਬਣਾਈ ਫੇਕ ਫੇਸਬੁੱਕ ਆਈ.ਡੀ. 'ਤੇ ਮੈਸੇਜ ਕੀਤੇ ਗਏ | ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੇ ਨਾਂਅ 'ਤੇ ਕਈ ਲੋਕਾਂ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਗਈ | ਇਸ ਸਬੰਧੀ ਉਨ੍ਹਾਂ ਪੁਲਿਸ ਵਿਭਾਗ ਦੇ ਸਾਈਬਰ ਕ੍ਰਾਈਮ ਵਿਭਾਗ ਨੂੰ ਸੂਚਿਤ ਕਰਨ ਦੇ ਨਾਲ ਹੋਰ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ |