14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲਾਇਨਜ਼ ਕਲੱਬ ਵਿਸ਼ਾਲ ਵਲੋਂ 22 ਅਧਿਆਪਕਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 06-09-2025
ਫ਼ਰੀਦਕੋਟ, 5 ਸਤੰਬਰ (ਜਸਵੰਤ ਸਿੰਘ ਪੁਰਬਾ)-ਲਾਇਨਜ਼ ਇੰਟਰਨੈਸ਼ਨਲ ਦੀ ਸ਼ਾਖਾ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਅੱਜ ਅਧਿਆਪਕ ਦਿਵਸ-2025 ਬਹੁਤ ਹੀ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਬਿ੍ਗੇਡੀਅਰ ਸੌਰਵ ਭੱਟ ਸਟੇਸ਼ਨ ਕਮਾਂਡਰ ਫ਼ਰੀਦਕੋਟ ਸ਼ਾਮਿਲ ਹੋਏ | ਸਮਾਗਮ 'ਚ ਸਤਿਕਾਰਿਤ ਮਹਿਮਾਨਾਂ ਵਜੋਂ ਕਰਨਲ ਅਮਰਪ੍ਰੀਤ ਸਿੰਘ ਗਿੱਲ, ਮਿਸਟਰ ਪਾਰਥ ਭੱਟ ਸ਼ੋਸ਼ਲ ਰਿਫ਼ੋਰਮਰ, ਕੈਪਟਨ ਸਚਿਨ ਕੁਮਾਰ ਸ਼ਾਮਿਲ ਹੋਏ | ਸਨਮਾਨ ਸਮਾਗਮ 'ਚ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫ਼ਰੀਦਕੋਟ, ਐਕਸੀਅਨ ਰਾਕੇਸ਼ ਕੰਬੋਜ਼ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਪ੍ਰਧਾਨਗੀ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ, ਪ੍ਰੋਜੈਕਟ ਚੇਅਰਮੈਨ ਪਿ੍ੰਸੀਪਲ ਡਾ. ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ, ਸੀਨੀਅਰ ਕਲੱਬ ਲੀਡਰ ਡਾ. ਸੰਜੀਵ ਗੋਇਲ ਮੈਨੇਜਿੰਗ ਡਾਇਰੈਕਟਰ ਮਧੂ ਨਰਸਿੰਗ ਹੋਮ-ਚੰਡੀਗੜ ਅੱਖਾਂ ਦਾ ਹਸਪਤਾਲ, ਡਾ. ਐਸ.ਐਸ. ਬਰਾੜ ਮੈਨੇਜਿੰਗ ਡਾਇਰੈਕਟਰ ਬਰਾੜ ਹਸਪਤਾਲ ਫ਼ਰੀਦਕੋਟ, ਰਾਜੀਵ ਕੁਮਾਰ ਅਰੋੜਾ, ਰੋਹਿਤ ਅਰੋੜਾ ਪ੍ਰੋਪਰਾਈਟਰ ਏ.ਬੀ. ਬੁੱਕਸ ਨੇ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ 'ਚ ਪੰਜਾਬ ਦੇ ਹੜ੍ਹ ਪੀੜ੍ਹਤਾਂ ਦੇ ਹਲਾਤ ਜਲਦ ਆਮ ਵਾਂਗ ਹੋਣ ਵਾਸਤੇ ਸਭ ਨੇ ਮਿਲ ਕੇ ਅਰਦਾਸ ਕੀਤੀ | ਇਸ ਮੌਕੇ ਕਲੱਬ ਵਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਆਪੋ-ਆਪਣੀ ਸਮਰੱਥਾ ਅਨੁਸਾਰ ਸਹਾਇਤਾ ਕਰਨ ਵਾਸਤੇ ਕਾਰਜ ਕਰਨ ਦੀ ਅਪੀਲ ਕੀਤੀ ਗਈ | ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਅਧਿਆਪਕ ਦਿਵਸ ਦੀ ਵਧਾਈ ਦਿੱਤੀ | ਸਮਾਗਮ ਦੇ ਚੇਅਰਮੈਨ ਪਿ੍ੰਸੀਪਲ ਡਾ. ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਨੇ ਕਿਹਾ ਅਧਿਆਪਕ ਸਮਾਜ ਦਾ ਸਿਰਜਕ ਹੈ | ਇਸ ਸਨਮਾਨ ਸਮਾਗਮ ਦੌਰਾਨ ਸਹਾਇਕ ਡਾਇਰੈਕਟਰ ਗੁਰਪ੍ਰੀਤ ਸਿੰਘ ਜੋਤੀ ਸਰਕਾਰੀ ਆਈ.ਟੀ.ਆਈ. ਫ਼ਰੀਦਕੋਟ, ਪਿ੍ੰਸੀਪਲ ਡਾ. ਐਸ.ਐਸ.ਬਰਾੜ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਹੈਡ ਮਿਸਟ੍ਰੈਸ ਪਰਮਜੀਤ ਕੌਰ ਸਰਕਾਰੀ ਹਾਈ ਸਕੂਲ ਜਲਾਲੇਆਣਾ, ਡਾ. ਸ਼ਾਲਿਨੀ ਗਰਗ ਹੈਡ ਆਫ਼ ਡਿਪਾਰਟਮੈਂਟ ਅੰਗਰੇਜ਼ੀ ਵਿਭਾਗ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ, ਡਾ. ਅਨੀਤਾ ਕੱਕੜ ਪ੍ਰੋਫ਼ੈਸਰ ਦਸਮੇਸ਼ ਡੈਂਟਲ ਕਾਲਜ, ਜਸਬੀਰ ਸਿੰਘ ਜੱਸੀ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਪੱਕਾ, ਰਵਿੰਦਰ ਕੌਰ ਹਿੰਦੀ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਬੇਸਿਕ ਫ਼ਰੀਦਕੋਟ, ਇੰਦੂ ਦੇਵਗਣ ਹਿੰਦੀ ਮਿਸਟ੍ਰੈਸ ਸਰਕਾਰੀ ਸੀ.ਸੈ.ਸਕੂਲ ਸ਼ੇਰ ਸਿੰਘ ਵਾਲਾ, ਅਲਕਾ ਰਾਣੀ ਪ੍ਰਾਇਮਰੀ ਅਧਿਆਪਿਕਾ ਸਰਕਾਰੀ ਪ੍ਰਾਇਮਰੀ ਸਕੂਲ ਘੁਗਿਆਣਾ, ਈਸ਼ਾ ਸੁਖੀਜਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਸੀਮਾ ਸ਼ਰਮਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਅੰਮਿ੍ਤਪਾਲ ਕੌਰ ਖੋਸਾ, ਮੀਨਾਕਸ਼ੀ ਗਰਗ ਹੈਡ ਆਫ਼ ਸਟੈਮ, ਰਮਨਦੀਪ ਕੌਰ ਖਹਿਰਾ ਪੰਜਾਬੀ ਅਧਿਆਪਕਾ, ਗਨੀਆ ਗੋਇਲ ਏ.ਆਈ. ਐਜੂਕੇਟਰ, ਕੁਮਦ ਗਰਗ ਕੋਆਰਡੀਨੇਟਰ ਪ੍ਰਾਇਮਰੀ ਵਿੰਗ, ਹਰਜਿੰਦਰ ਕੌਰ ਪ੍ਰਾਇਮਰੀ ਅਧਿਆਪਿਕਾ, ਕਰਮਜੀਤ ਕੌਰ, ਸੇਵਾ ਮੁਕਤ ਅਧਿਆਪਕਾਂ 'ਚ ਬਿੰਦਰਪਾਲ ਕੌਰ ਸਾਇੰਸ ਮਿਸਟੈਸ, ਵਿਸ਼ਵਜੀਤ ਸਿੰਘ ਡੇਜ਼ੀ ਐਸ.ਐਸ. ਮਾਸਟਰ, ਸਟੇਟ ਐਵਾਰਡੀ ਪੀ.ਆਰ.ਓ ਗੁਰਵਿੰਦਰ ਸਿੰਘ ਧੀਂਗੜਾ, ਵਿਸ਼ਵਜੀਤ ਸਿੰਘ ਐਡਵੋਕੇਟ ਦਿਲਦੀਪ ਸਿੰਘ ਪਟੇਲ ਸਟੇਟ ਐਵਾਰਡੀ ਗੁਰਵਿੰਦਰ ਸਿੰਘ ਧੀਂਗੜਾ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 40 ਗਰਾਮ ਹੈਰੋਇਨ ਸਮੇਤ 2 ਗਿ੍ਫ਼ਤਾਰ ਅਗਲੀ ਖ਼ਬਰ ਦਲਜੀਤ ਸਿੰਘ ਜੀਤਾ ਦੀ ਬਣਾਈ ਫੇਕ ਫੇਸਬੁੱਕ ਆਈ.ਡੀ. <br/>
Ad Position 24