26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਅੱਖਾਂ ਦਾਨ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 07-09-2025
ਲੰਬੀ, 6 ਸਤੰਬਰ (ਮੇਵਾ ਸਿੰਘ)-ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫ਼ੈਲਾਉਣ ਤੇ ਟਰਾਂਸਪਲਾਂਟੇਸ਼ਨ ਲਈ ਕੌਰਨੀਆ ਦੀ ਘਾਟ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਅੱਜ ਸਬ ਡਵੀਜ਼ਨ ਹਸਪਤਾਲ ਬਾਦਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਵਜੀਤ ਸਿੰਘ ਗੁਲਾਟੀ ਦੀ ਅਗਵਾਈ ਹੇਠ ਮਨਾਏ ਜਾ ਰਹੇ ਰਾਸ਼ਟਰੀ ਅੱਖਾਂ ਦਾਨ ਪੰਦ੍ਹਰਵਾੜੇ ਅਧੀਨ ਲੋਕਾਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ | ਏਮਜ਼ ਹਸਪਤਾਲ ਤੋਂ ਆਏ ਕਮਿਊਨਿਟੀ ਮੈਡੀਸਨ ਦੇ ਮਾਹਿਰ ਡਾਕਟਰਾਂ ਵਲੋਂ ਇਕ ਸਕਿੱਟ ਰਾਹੀਂ ਅੱਖਾਂ ਦਾਨ ਦੀ ਮਹਤੱਤਾ ਬਾਰੇ ਪੇਸ਼ਕਾਰੀ ਕੀਤੀ | ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਨਿਰਣੈ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਲਗਪਗ 1.1 ਮਿਲੀਅਨ ਲੋਕ ਕੌਰਨੀਆ ਕਾਰਨ ਅੰਨ੍ਹੇਪਣ ਤੋਂ ਪੀੜਤ ਹਨ | ਅੱਖਾਂ ਦਾਨ ਦੀ ਮਹੱਤਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨਾ ਆਧੁਨਿਕ ਮੈਡੀਸਨ ਦਾ ਇਕ ਚਮਤਕਾਰ ਹੈ, ਜਿੱਥੇ ਇਕ ਫ਼ੈਸਲਾ ਦੋ ਵਿਅਕਤੀਆਂ ਦੀਆਂ ਦੁਨੀਆ ਨੂੰ ਰੁਸ਼ਨਾਉਣ ਦੇ ਯੋਗ ਬਣ ਸਕਦਾ ਹੈ | ਇਸ ਮੌਕੇ ਹੱਡੀਆਂ ਦੇ ਮਾਹਰ ਡਾਕਟਰ ਗਗਨਦੀਪ ਸਿੰਘ, ਚਮੜੀ ਰੋਗਾਂ ਦੇ ਮਾਹਿਰ ਡਾ. ਰਾਜੀਵ ਸੱਚਦੇਵਾ, ਅਪਥਾਲਮਿਕ ਅਫ਼ਸਰ ਮੋਨੀਕਾ ਬੇਦੀ ਅਤੇ ਬਾਕੀ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਅਗਲੀ ਖ਼ਬਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨਾਂ ਕੋਲ ਖ਼ਤਮ ਹੋਇਆ ਪਸ਼ੂਆਂ ਦਾ ਚਾਰਾ-ਫ਼ੱਤਣਵਾਲਾ
Ad Position 24