ਗਿੱਦੜਬਾਹਾ, 6 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਰੂਪ ਨਗਰ ਦੇ ਰਹਿਣ ਵਾਲੇ ਨੌਜਵਾਨਾਂ ਵਲੋਂ ਆਪਣੇ ਪੱਧਰ 'ਤੇ ਰਾਸ਼ਨ ਸਮੱਗਰੀ ਇਕੱਠੀ ਕਰਕੇ ਇਕ ਟਰਾਲੀ ਫ਼ਾਜ਼ਿਲਕਾ ਖੇਤਰ ਦੇ ਹੜ੍ਹ ਪੀੜਤਾ ਦੀ ਸਹਾਇਤਾ ਲਈ ਭੇਜਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਵੇ ਸਵਰਨ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਨਗਰ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਇਕੱਤਰ ਕਰਕੇ ਫ਼ਾਜ਼ਿਲਕਾ ਵਿਖੇ ਭੇਜੀ ਹੈ | ਇਸ ਮੌਕੇ ਸਵਰਨ ਸ਼ਰਮਾ, ਇੰਸਪੈਕਟਰ ਲਵਲੀ, ਇੰਸਪੈਕਟਰ ਭਵਦੀਪ ਗਰਗ, ਜਤਿਨ ਗਰਗ, ਰੁਦਰਾ ਸਿੰਗਲਾ, ਟੋਨੀ ਸ਼ਰਮਾ, ਸੁਖਵੀਰ ਸਿੰਘ, ਰਾਜੂ ਸਿੰਗਲਾ, ਜਤਿਨ ਸ਼ਰਮਾ, ਕਮਲ ਕਟਾਰੀਆ, ਯੂਵੀ ਸ਼ਰਮਾ, ਅਭਿਜੋਤ ਸ਼ਰਮਾ, ਮੰਗਤ ਰਾਏ, ਸ਼ੁਭਮ ਸ਼ਰਮਾ, ਤਰਸੇਮ ਸ਼ਰਮਾ, ਰਾਜਵਿੰਦਰ ਢਿੱਲੋਂ, ਲਖਵੀਰ ਢਿੱਲੋਂ, ਜਗਦੀਪ ਸਿੰਘ, ਓਮ ਪ੍ਰਕਾਸ਼, ਅਰਮਾਨ ਪਰੂਥੀ, ਗੁਰਪ੍ਰੀਤ ਬਰਾੜ, ਕੁਲਭੂਸ਼ਨ ਗਰਗ, ਨੀਰਜ ਸ਼ਰਮਾ, ਬਲਰਾਜਮ ਸ਼ਰਮਾ ਅਤੇ ਯਸ਼ੂਨੰਦਨ ਗਰਗ ਆਦਿ ਵੀ ਮੌਜੂਦ ਸਨ |