26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਅਗਰਵਾਲ ਸਭਾ ਵਲੋਂ ਵਿਸ਼ਾਲ ਚੌਂਕੀ 22 ਨੂੰ

Ad Position 21
No active advertisement
ਅਜੀਤ ਡੈਸਕ 07-09-2025
ਮਲੋਟ, 6 ਸਤੰਬਰ (ਪਾਟਿਲ)-ਅਗਰਵਾਲ ਸਭਾ ਮਲੋਟ ਵਲੋਂ ਮਹਾਰਾਜਾ ਅਗਰਸੇਨ ਜਯੰਤੀ ਦੇ ਪਾਵਨ ਉਤਸਵ ਨੂੰ ਸਮਰਪਿਤ ਵਿਸ਼ਾਲ ਚੌਂਕੀ 22 ਸਤੰਬਰ ਦਿਨ ਸੋਮਵਾਰ ਨੂੰ ਮਹਾਰਾਜਾ ਅਗਰਸੇਨ ਚੌਂਕ ਮਲੋਟ ਵਿਖੇ ਹੋਵੇਗੀ | ਜ਼ਿਲ੍ਹਾ ਯੂਥ ਪ੍ਰਧਾਨ ਜੋਨੀ ਗਰਗ ਤੇ ਪ੍ਰਧਾਨ ਰਾਮ ਗਰਗ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਰਾਤ 8 ਵਜੇ ਤੋਂ ਗੁਰੂ ਇੱਛਾ ਤੱਕ ਭਗਤੀਮਈ ਮਾਹੌਲ ਵਿਚ ਚੱਲੇਗਾ | ਇਸ ਪਵਿੱਤਰ ਸਮਾਗਮ ਵਿਚ ਸੁੰਦਰ ਦਰਬਾਰ, ਵਿਸ਼ੇਸ਼ ਸ਼ਿੰਗਾਰ, ਅਖੰਡ ਜੋਤ, ਕੇਕ ਕੱਟ ਸਮਾਰੋਹ ਅਤੇ ਪੁਸ਼ਪ ਵਰਖਾ ਵਰਗੇ ਪ੍ਰੋਗਰਾਮ ਸੰਗਤਾਂ ਨੂੰ ਰੂਹਾਨੀ ਆਨੰਦ ਪ੍ਰਦਾਨ ਕਰਨਗੇ | ਸਮਾਪਤੀ ਉਪਰੰਤ ਰਾਤਰੀ ਭੋਜਨ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਯੂਥ ਪ੍ਰਧਾਨ ਜੋਨੀ ਗਰਗ, ਜ਼ਿਲ੍ਹਾ ਸਕੱਤਰ ਨੋਨੀ ਗਰਗ, ਬਲਾਕ ਮਲੋਟ ਦੇ ਯੂਥ ਪ੍ਰਧਾਨ ਮੁਨੀਸ਼ ਬਾਂਸਲ, ਖ਼ਜ਼ਾਨਚੀ ਵਿਵੇਕ ਗਰਗ, ਸਕੱਤਰ ਹੈਰੀ ਸਿੰਗਲਾ, ਸੋਨੂੰ ਗੁਪਤਾ, ਰਿਸ਼ੀ ਬਾਂਸਲ, ਸੋਨੂੰ ਗਰਗ, ਗੌਰਵ ਗੁਪਤਾ ਅਤੇ ਅਮਿਤ ਨੋਨੀ ਗੁਪਤਾ ਅਗਰੋਹਾ ਗਏ ਸਨ, ਜਿੱਥੇ ਉਨ੍ਹਾਂ ਨੇ ਵਿਸ਼ਾਲ ਚੌਂਕੀ ਦਾ ਸੱਦਾ ਪੱਤਰ ਮਹਾਰਾਜਾ ਅਗਰਸੇਨ ਜੀ ਦੇ ਦਰ 'ਤੇ ਅਰਪਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ
Ad Position 24