ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪਹਿਲੇ ਨਰਾਤੇ ਮੌਕੇ ਪ੍ਰਭਾਤ ਫੇਰੀ ਕੱਢੀ

Ad Position 21
No active advertisement
ਅਜੀਤ ਡੈਸਕ 23-09-2025
ਮਲੋਟ, 22 ਸਤੰਬਰ (ਅਜਮੇਰ ਸਿੰਘ ਬਰਾੜ)-ਅੱਜ ਪਹਿਲੇ ਨਰਾਤੇ ਦੇ ਦਿਨ ਸ੍ਰੀ ਨਵ ਦੁਰਗਾ ਮੰਦਰ ਮਾਤਾ ਅੰਗੂਰੀ ਦੇਵੀ ਵਲੋਂ ਸੰਗਤਾਂ ਦੇ ਮੰਦਰ ਤੋਂ ਪ੍ਰਭਾਤ ਫੇਰੀ ਕੱਢੀ ਗਈ | ਭਜਨ ਮੰਡਲੀ ਦੇ ਇੰਚਾਰਜ ਕਸ਼ਮੀਰੀ ਲਾਲ ਸੇਠੀ ਤੇ ਕੋਆਰਡੀਨੇਟਰ ਵਿਕਾਸ ਗਰੋਵਰ ਨੇ ਦੱਸਿਆ ਪ੍ਰਭਾਤ ਫੇਰੀ 'ਚ ਮਾਤਾ ਅੰਗੂਰੀ ਦੇਵੀ ਭਜਨ ਮੰਡਲੀ ਅਤੇ ਮਹਿਲਾ ਮੰਡਲ ਨੇ ਭਜਨ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਕੰਜਕ ਪੂਜਣ ਕੀਤਾ ਗਿਆ | ਸਾਰੇ ਹੀ ਨਰਾਤਿਆਂ ਮੌਕੇ ਹਰ ਰੋਜ਼ ਸਵੇਰੇ ਇਸੇ ਤਰ੍ਹਾਂ ਪ੍ਰਭਾਤ ਫੇਰੀ ਮੰਦਰ ਮਾਤਾ ਅੰਗੂਰੀ ਮਲੋਟ ਦੇ ਵੱਖ-ਵੱਖ ਇਲਾਕਿਆਂ 'ਚ ਜਾਵੇਗੀ | ਮੰਦਰ ਦੇ ਨਵ-ਨਿਯੁਕਤ ਪ੍ਰਧਾਨ ਸਮਾਜ ਸੇਵੀ ਅਨਿਲ ਜੁਨੇਜਾ ਅਤੇ ਖ਼ਜ਼ਾਨਚੀ ਅਜੇ ਗੁਪਤਾ ਨੇ ਦੱਸਿਆ ਕਿ ਮੰਦਰ 'ਚ ਭਵਨ ਨਿਰਮਾਣ ਦਾ ਕੰਮ ਚੱਲ ਰਿਹਾ ਹੈ | ਪ੍ਰੈੱਸ ਸਕੱਤਰ ਚਰਨਦਾਸ ਸੇਠੀ ਤੇ ਜੁਆਇੰਟ ਸਕੱਤਰ ਕੇਸ਼ਵ ਫੁਟੇਲਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਵਾਈਸ ਪ੍ਰਧਾਨ ਸਤਪਾਲ ਨੰਦਾ, ਵਾਈਸ ਪ੍ਰਧਾਨ ਨੀਟਾ ਬਾਂਸਲ, ਪੰਡਿਤ ਅਵਤਾਰ ਕਿ੍ਸ਼ਨ ਸ਼ਰਮਾ, ਮਨੋਜ ਗੁਪਤਾ ਰਿਟਾ. ਸਟੇਸ਼ਨ ਮਾਸਟਰ, ਲਲਿਤ ਸਿੰਗਲਾ, ਰਾਜੂ ਧੂੜੀਆ, ਭਜਨ ਗਾਇਕ ਨਿਸ਼ਾ ਨਿਰਾਲੀ, ਪਾਰੁਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟਭਾਈ ਵਿਖੇ ਮਨਪ੍ਰੀਤ ਸਿੰਘ ਬਾਦਲ ਵਲੋਂ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਪਿੰਡ ਵੜਿੰਗ ਤੋਂ ਪਸ਼ੂਆਂ ਲਈ ਚਾਰੇ ਦੇ 100 ਟਰੱਕ ਹੜ੍ਹ ਪੀੜਤ ਖੇਤਰਾਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਰਵਾਨਾ
Ad Position 24
No active advertisement