13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੁਲਿਸ ਵਲੋਂ ਨੌਜਵਾਨ ਨੂੰ ਚੁੱਕਣ ਦੇ ਮਾਮਲੇ 'ਚ ਸਰਾਵਾਂ ਵਾਸੀਆਂ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 27-09-2025
ਬਰਗਾੜੀ, 26 ਸਤੰਬਰ (ਲਖਵਿੰਦਰ ਸ਼ਰਮਾ)-ਕਰੀਬ ਤਿੰਨ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਪਿੰਡ ਸਰਾਵਾਂ ਦੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਵ. ਨਾਜ਼ਰ ਸਿੰਘ ਸਰਾਵਾਂ ਦੇ ਪੋਤਰੇ ਕੁਲਦੀਪ ਸਿੰਘ ਨੂੰ ਬਿਨਾਂ ਦੱਸੇ ਘਰੋਂ ਚੁੱਕ ਲਿਆ ਸੀ ਅਤੇ ਤਿੰਨ ਦਿਨ ਕੁਲਦੀਪ ਸਿੰਘ ਦਾ ਕੋਈ ਪਤਾ ਨਹੀਂ ਲੱਗਾ ਕਿ ਕਿਸ ਥਾਣੇ ਦੀ ਪੁਲਿਸ ਲੈ ਕੇ ਗਈ ਹੈ | ਪਰਿਵਾਰ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਸਾਰੇ ਥਾਣਿਆਂ ਵਿਚ ਪਤਾ ਕੀਤਾ ਤਾਂ ਪਰਿਵਾਰ ਨੂੰ ਕੋਈ ਪਤਾ ਨਾ ਲੱਗਾ ਕਿਉਂਕਿ ਮੋਗਾ ਜ਼ਿਲੇ੍ਹ ਦੀ ਪੁਲਿਸ ਨੇ ਕੁਲਦੀਪ ਸਿੰਘ ਨੂੰ ਚੁੱਕਣ ਸਮੇਂ ਜ਼ਿਲ੍ਹਾ ਫ਼ਰੀਦਕੋਟ ਦੀ ਪੁਲਿਸ ਨੂੰ ਵੀ ਸੂਚਿਤ ਨਹੀਂ ਕੀਤਾ ਸੀ | ਜ਼ਿਲ੍ਹਾ ਫ਼ਰੀਦਕੋਟ ਦੀ ਪੁਲਿਸ ਨੇ ਪਰਿਵਾਰ ਦੇ ਕਹਿਣ 'ਤੇ ਅਣਪਛਾਤਿਆਂ 'ਤੇ ਪਰਚਾ ਵੀ ਦਰਜ ਕਰ ਦਿੱਤਾ | ਪਰਿਵਾਰ ਨੂੰ ਆਪਣੇ ਸੂਤਰਾਂ ਰਾਹੀਂ ਤਿੰਨ ਦਿਨ ਬਾਅਦ ਪਤਾ ਲੱਗਾ ਕਿ ਕੁਲਦੀਪ ਸਿੰਘ ਨੂੰ ਜ਼ਿਲ੍ਹਾ ਮੋਗਾ ਦੀ ਪੁਲਿਸ ਚੁੱਕ ਕੇ ਲੈ ਗਈ ਹੈ | ਪੁਲਿਸ ਨੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਕੁਲਦੀਪ ਸਿੰਘ ਨੂੰ ਰਿਹਾਅ ਕਰ ਦਿੱਤਾ ਸੀ | ਪੁਲਿਸ ਦੇ ਇਸ ਗੈਰ-ਜ਼ਿੰਮੇਵਾਰਾਨਾ ਰਵੱਈਏ ਦੇ ਰੋਸ ਵਜੋਂ ਸਮੂਹ ਪਿੰਡ ਵਾਸੀਆਂ ਨੇ ਪਿੰਡ ਦੀਆਂ ਦੋਨੋਂ ਪੰਚਾਇਤਾਂ ਦੀ ਅਗਵਾਈ ਹੇਠ ਪਿੰਡ ਦੀ ਦਾਣਾ ਮੰਡੀ ਵਿਚ ਧਰਨਾ ਦਿੱਤਾ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਅਤੇ ਕੁਲਦੀਪ ਸਿੰਘ ਨੂੰ ਛੱਡਣ ਬਦਲੇ ਲਏ ਪੈਸੇ ਵਾਪਸ ਕਰਨ ਦੀ ਮੰਗ ਕੀਤੀ | ਪੀੜਤ ਕੁਲਦੀਪ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕੁਲਦੀਪ ਸਿੰਘ ਨੂੰ ਘਰੋਂ ਚੁੱਕਣ ਸਮੇਂ ਮੁਲਾਜ਼ਮ ਬਿਨਾਂ ਵਰਦੀ ਤੋਂ ਸਨ | ਪੁਲਿਸ ਦੀ ਗੱਡੀ ਵੀ ਬਿਨਾਂ ਕਿਸੇ ਨੰਬਰ ਤੋਂ ਸੀ | ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਪੁਲਿਸ ਨੇ ਕੁਲਦੀਪ ਸਿੰਘ ਦੀ ਨਾਜਾਇਜ਼ ਕੁੱਟਮਾਰ ਵੀ ਕੀਤੀ | ਪਲਿਸ ਦਾ ਕਹਿਣਾ ਸੀ ਕਿ ਕਿਸੇ ਕੇਸ ਵਿਚ ਕਿਸੇ ਵਿਅਕਤੀ ਦੀ ਇਸ ਲੜਕੇ ਨੇ ਜ਼ਮਾਨਤ ਦਿੱਤੀ ਸੀ ਉਹ ਵਿਅਕਤੀ ਹੁਣ ਪਲਿਸ ਕੋਲ ਪੇਸ਼ ਨਹੀਂ ਸੀ ਹੋ ਰਿਹਾ, ਜਿਸ ਕਾਰਨ ਕੁਲਦੀਪ ਸਿੰਘ ਨੂੰ ਪੁਛਗਿੱਛ ਲਈ ਚੁੱਕਿਆ ਸੀ | ਪਰਿਵਾਰ ਦਾ ਕਹਿਣਾ ਸੀ ਕਿ ਜੇਕਰ ਸਾਡੇ ਬੱਚੇ ਦਾ ਕੋਈ ਕਸੂਰ ਸੀ ਤਾਂ ਸਾਨੂੰ ਦੱਸ ਕੇ ਲੈ ਜਾਂਦੇ ਸਾਨੂੰ ਕੋਈ ਇਤਰਾਜ਼ ਨਹੀਂ ਸੀ, ਪ੍ਰੰਤੂ ਪੁਲਿਸ ਵਲੋਂ ਤਿੰਨ ਦਿਨ ਬਿਨਾਂ ਦੱਸੇ ਬੱਚੇ ਨੂੰ ਪੁਲਿਸ ਥਾਣੇ ਰੱਖਣਾ ਸਰਾਸਰ ਬੇਇਨਸਾਫੀ ਹੈ | ਪਿੰਡ ਦੇ ਸਮੂਹ ਲੋਕਾਂ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਸਮੂਹ ਸਿਆਸੀ ਪਾਰਟੀਆਂ ਆਦਿ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਆਪਣੇ ਗਿਲੇ ਛਿਕਵੇ ਭੁਲਾ ਕੇ ਪੂਰੀ ਏਕਤਾ ਨਾਲ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਪਿੰਡ ਦੀਆਂ ਦੋਨੋਂ ਪੰਚਾਇਤਾਂ ਦਾ ਪੂਰਨ ਸਾਥ ਦਿੱਤਾ ਜਿਸ ਕਾਰਨ ਪੁਲਿਸ ਨੂੰ ਧਰਨੇ ਵਿਚ ਆ ਕੇ ਲੋਕਾਂ ਦੀ ਗੱਲਬਾਤ ਸੁਣਨੀ ਪਈ | ਜ਼ਿਲ੍ਹਾ ਮੋਗਾ ਦੇ ਐਸ.ਪੀ. ਸੰਦੀਪ ਸਿੰਘ ਮੰਡ, ਡੀ.ਐਸ.ਪੀ ਰਮਨਦੀਪ ਸਿੰਘ, ਡੀ.ਐਸ.ਪੀ. ਮਨੋਜ ਕੁਮਾਰ ਆਦਿ ਨੇ ਧਰਨੇ ਵਿਚ ਆ ਕੇ ਪਿੰਡ ਵਾਸੀਆਂ ਦੀ ਗੱਲਬਾਤ ਸੁਣੀ ਅਤੇ ਪੜਤਾਲ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਦਾ ਸੁੰਦਰ ਲਿਖਾਈ ਮੁਕਾਬਲਿਆਂ 'ਚ ਦੂਜਾ ਸਥਾਨ ਅਗਲੀ ਖ਼ਬਰ ਇਕ ਪੇੜ ਮਾਂ ਦੇ ਨਾਂਅ ਤਹਿਤ ਬੂਟਾ ਲਗਾਇਆ
Ad Position 24