ਸਾਦਿਕ, 26 ਸਤੰਬਰ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਵਿਖੇ ਇਕ ਪੇੜ ਮਾਂ ਦੇ ਨਾਂਅ ਦੇ ਤਹਿਤ ਲੜੀ ਨੂੰ ਅੱਗੇ ਵਧਾਉਂਦਿਆਂ ਪੰਜਵੀਂ ਜਮਾਤ ਦੇ ਬੱਚਿਆਂ ਵਲੋਂ ਆਪਣੀ ਜਮਾਤ ਦੀ ਇੰਚਾਰਜ ਆਸ਼ਾ ਰਾਣੀ ਦੇ ਨਾਂਅ 'ਤੇ ਇਕ ਬੂਟਾ ਲਗਾਇਆ | ਇਸ ਮੌਕੇ ਅਧਿਆਪਕਾ ਆਸ਼ਾ ਰਾਣੀ ਨੇ ਦੱਸਿਆ ਕਿ ਸਕੂਲ ਨੂੰ ਹਰਾ ਭਰਾ ਰੱਖਣ ਲਈ ਸਕੂਲ ਸਟਾਫ਼ ਦੇ ਨਾਲ ਨਾਲ ਬੱਚਿਆਂ ਨੂੰ ਵੀ ਬਹੁਤ ਸ਼ੌਂਕ ਹੈ ਅਤੇ ਅੱਜ ਉਨ੍ਹਾਂ (ਬੱਚਿਆਂ) ਨੇ ਮੈਨੂੰ ਮਾਣ ਸਤਿਕਾਰ ਦੇ ਕੇ ਆਪਣੀ ਮਾਂ ਸਮਝਦਿਆਂ ਮੇਰੇ ਨਾਲ ਇਕ ਪੇੜ ਲਗਾਇਆ ਹੈ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਸਕੂਲ ਵਿਖੇ ਲੱਗੇ ਬੂਟਿਆਂ ਦੇ ਨਾਲ ਨਾਲ ਇਸ ਪੇੜ ਦੀ ਵੀ ਸਾਂਭ ਸੰਭਾਲ ਕਰਨ ਲਈ ਪ੍ਰ੍ਰੇਰਿਆ |