13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰਾਜ ਪੱਧਰੀ ਸਕੇਟਿੰਗ ਮੁਕਾਬਲਿਆਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਕਰੇਗਾ ਜ਼ਿਲ੍ਹੇ ਦੀ ਪ੍ਰਤੀਨਿਧਤਾ

Ad Position 21
No active advertisement
ਅਜੀਤ ਡੈਸਕ 27-09-2025
ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਾਈਮਰੀ ਪੱਧਰ ਦੇ ਸਕੇਟਿੰਗ ਮੁਕਾਬਲੇ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ | ਜਿਸ 'ਚ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੇ ਦੇ ਬੱਚਿਆਂ ਨੇ ਭਾਗ ਲਿਆ | ਸਕੇਟਿੰਗ ਲੜਕਿਆਂ ਦੇ ਕੁੱਲ ਸੱਤ ਮੁਕਾਬਲੇ ਕਰਵਾਏ ਗਏ | ਜਿਸ 'ਚ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਦੇ ਬੱਚਿਆਂ ਨੇ 6 ਗੋਲਡ ਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ | ਇਸੇ ਹੀ ਤਰ੍ਹਾਂ ਲੜਕੀਆਂ ਦੇ ਹੋਏ ਸਕੇਟਿੰਗ 3 ਮੁਕਾਬਲਿਆਂ 'ਚੋਂ ਇਸੇ ਸਕੂਲ ਦੀਆਂ ਲੜਕੀਆਂ ਨੇ 3 ਗੋਲਡ ਮੈਡਲ ਪ੍ਰਾਪਤ ਕੀਤੇ | ਕੋਚ ਇੰਦਰਜੀਤ ਸਿੰਘ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਸਕੂਲ ਦੇ ਬੱਚੇ ਲਗਾਤਾਰ ਪਿਛਲੇ 2 ਸਾਲਾਂ ਤੋਂ ਸਕੇਟਿੰਗ ਵਿਚ ਫ਼ਰੀਦਕੋਟ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰ ਰਹੇ ਹਨ | ਇਸ ਵੱਡੀ ਪ੍ਰਾਪਤੀ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਸ਼ੀਲ ਕੁਮਾਰ ਅਹੂਜਾ, ਮਨਜੀਤ ਸਿੰਘ ਬੀ.ਐਸ.ਓ, ਸੁਖਪਿੰਦਰ ਸਿੰਘ ਅਤੇ ਅਸ਼ੀਸ਼ ਕੁਮਾਰ ਬੀ.ਆਰ.ਸੀ ਜੈਤੋ, ਜਸਵੰਤ ਸਿੰਘ ਸੀ.ਐਚ.ਟੀ, ਸਰਪੰਚ ਅੰਮਿ੍ਤਪਾਲ ਸਿੰਘ ਲਾਡੀ ਅਤੇ ਸਕੂਲ ਮੁਖੀ ਕਿਰਨਪ੍ਰੀਤ ਕੌਰ ਸਿੱਧੂ ਬਰਾੜ ਨੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਲਾਸਰ ਧਾਮ ਲਈ 25ਵੀਂ ਡਾਕ ਝੰਡਾ ਯਾਤਰਾ ਰਵਾਨਾ ਅਗਲੀ ਖ਼ਬਰ ਇਕ ਪੇੜ ਮਾਂ ਦੇ ਨਾਂਅ ਤਹਿਤ ਬੂਟਾ ਲਗਾਇਆ
Ad Position 24