ਗਿੱਦੜਬਾਹਾ, 26 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਗਿੱਦੜਬਾਹਾ ਵਲੋਂ ਪ੍ਰਬੰਧਕ ਨਰਿੰਦਰ ਅਰੋੜਾ ਅਤੇ ਪੁਨੀਤ ਕਟਾਰੀਆ ਪੁੰਨੂ ਦੀ ਅਗਵਾਈ ਹੇਠ 25 ਸ਼ਰਧਾਲੂਆਂ ਦੇ ਜਥੇ ਦੀ 25ਵੀਂ ਡਾਕ ਧਵਜਾ ਯਾਤਰਾ ਨੂੰ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਤੋਂ ਵਿਧੀ ਵਿਧਾਨ ਅਨੁਸਾਰ ਪੂਜਾ ਅਰਚਨਾ ਉਪਰੰਤ ਸਾਲਾਸਰ ਧਾਮ ਲਈ ਰਵਾਨਾ ਕੀਤਾ ਗਿਆ | ਇਸ ਸੰਬੰਧੀ ਸੰਸਥਾ ਦੇ ਪ੍ਰਬੰਧਕ ਨਰਿੰਦਰ ਅਰੋੜਾ ਤੇ ਪੁਨੀਤ ਕਟਾਰੀਆ ਪੁੰਨੂ ਨੇ ਦੱਸਿਆ ਸੰਸਥਾ ਵਲੋਂ ਹਰ 6 ਮਹੀਨੇ ਬਾਅਦ ਪੈਦਲ ਡਾਕ ਧਵਜਾ ਯਾਤਰਾ ਨੂੰ ਸਾਲਾਸਰ ਧਾਮ ਵਿਖੇ ਰਵਾਨਾ ਕੀਤਾ ਜਾਂਦਾ ਹੈ, ਜਿਸ ਲੜੀ ਤਹਿਤ ਅੱਜ 25 ਸ਼ਰਧਾਲੂਆਂ ਦੇ ਜਥੇ ਨੂੰ ਰਵਾਨਾ ਕੀਤਾ ਗਿਆ ਹੈ, ਜੋ 27 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਲਾਸਰ ਧਾਮ ਪੁੱਜ ਕੇ ਬਾਲਾ ਜੀ ਮਹਾਰਾਜ ਦੇ ਝੰਡਾ ਚੜ੍ਹਾ ਕੇ ਆਪਣੀਆਂ ਮੰਨਤਾਂ ਪੂਰੀਆਂ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰਨਗੇ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਆਮ ਆਦਮੀ ਪਾਰਟੀ ਦੇ ਲਾਭ ਸਿੰਘ ਸਿੱਧੂ ਤੋਂ ਇਲਾਵਾ ਕੁੰਜ ਬਿਹਾਰੀ ਬਾਂਸਲ, ਮੁਕੇਸ਼ ਗੋਇਲ, ਸੰਜੂ ਸ਼ਰਮਾ, ਨਿਸ਼ੂ ਗੋਇਲ, ਦੀਪਕ ਗਰਗ, ਜਤਿਨ ਸਿੰਗਲਾ, ਮੁਕੇਸ਼ ਗੋਇਲ, ਪਿ੍ੰਸ ਬੁੱਟਰ, ਰੂਪਮ ਜੈਨ, ਨਵੀ ਬਾਂਸਲ, ਰਾਕੇਸ਼ ਰਾਮਪੁਰਾ, ਰੂਪਮ ਜੈਨ, ਧਰੁਵ ਗੋਇਲ, ਵਨੀਤ ਬਾਂਸਲ, ਅਜੇ ਸ਼ਰਮਾ, ਕਸ਼ਮੀਰੀ ਲਾਲ, ਬੌਬੀ ਸੋਨੀ, ਤੁਸ਼ਾਰ ਢੀਂਗਰਾ, ਗੁਰਮੀਤ ਵਿਰਕ, ਰਾਹੁਲ ਕੁਮਾਰ, ਕੁਨਾਲ ਕੁਮਾਰ, ਪ੍ਰਸ਼ਾਂਤ ਕੁਮਾਰ, ਯਸ਼, ਮਨੋਜ, ਰੋਹਿਤ, ਲਵਿਸ਼ ਜਿੰਦਲ, ਨਿਖਿਲ ਸੈਨ, ਵਿੱਕੀ ਚਾਵਲਾ, ਅਭੀ ਅਰੋੜਾ ਅਤੇ ਸ਼ਵਿੰਕਲ ਛਾਬੜਾ ਆਦਿ ਹਾਜ਼ਰ ਸਨ |