13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰਾਮ ਲੀਲ੍ਹਾ ਮੈਦਾਨ 'ਚ ਸ੍ਰੀ ਰਾਮ ਚੰਦਰ ਦੀ ਸਿਹਰਾ ਬੰਦੀ ਕੀਤੀ

Ad Position 21
No active advertisement
ਅਜੀਤ ਡੈਸਕ 27-09-2025
ਮਲੋਟ, 26 ਸਤੰਬਰ (ਪਾਟਿਲ)-ਰਾਮਾ ਡਰਾਮਾਟਿਕ ਕਲੱਬ ਵਲੋਂ ਰਾਮ ਲੀਲ੍ਹਾ ਮੈਦਾਨ ਵਿਖੇ ਚੱਲ ਰਹੀ ਰਾਮ ਲੀਲ੍ਹਾ ਦੌਰਾਨ ਬੀਤੀ ਰਾਤ ਸ੍ਰੀ ਰਾਮ ਚੰਦਰ ਜੀ ਦੀ ਸਿਹਰਾ ਬੰਦੀ ਸ਼ਾਨਦਾਰ ਢੰਗ ਨਾਲ ਕੀਤੀ ਗਈ | ਧਾਰਮਿਕ ਜੋਸ਼ ਤੇ ਸ਼ਰਧਾ ਨਾਲ ਭਰੇ ਇਸ ਸਮਾਗਮ ਵਿਚ ਸੰਗਤਾਂ ਦੀ ਵੱਡੀ ਗਿਣਤੀ 'ਚ ਹਾਜ਼ਰੀ ਰਹੀ | ਮੈਦਾਨ ਵਿਚ 'ਜੈ ਸ੍ਰੀ ਰਾਮ' ਦੇ ਨਾਅਰੇ ਗੂੰਜਦੇ ਰਹੇ | ਇਸ ਮੌਕੇ ਮੁੱਖ ਮਹਿਮਾਨ ਵਜੋਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਸ਼ ਕੁਮਾਰ ਨੀਟਾ ਗੋਇਲ ਪਰਿਵਾਰ ਸਮੇਤ ਪਹੁੰਚੇ | ਖੱਤਰੀ ਸਮਾਜ ਦੇ ਪ੍ਰਧਾਨ ਰਾਜੀਵ ਬਾਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਦੇ ਨਾਲ ਵਾਈਸ ਪ੍ਰਧਾਨ ਸ਼ਿਵ ਗੰਡੋਤਰਾ, ਕਾਂਗਰਸ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਭੋਲੇ ਕੀ ਫੌਜ ਦੇ ਪ੍ਰਧਾਨ ਰਾਹੁਲ ਗਗਨੇਜਾ ਤੇ ਸਮਾਜ ਸੇਵੀ ਬਿੱਟੂ ਸੇਤੀਆ ਸਮੇਤ ਕਈ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਕਲੱਬ ਦੇ ਪ੍ਰਧਾਨ ਅਸ਼ਵਨੀ ਡਾਵਰ ਹੈਪੀ, ਐੱਮ.ਸੀ. ਸੋਨੂ ਡਾਵਰ, ਸਤਿਗੁਰੂ ਦੇਵ ਪੱਪੀ ਸਰਪ੍ਰਸਤ ਅਤੇ ਰਾਮ ਲੀਲ੍ਹਾ ਮੈਨੇਜਿੰਗ ਕਮੇਟੀ ਵਲੋਂ ਖੱਤਰੀ ਸਭਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਮੁੱਖ ਮਹਿਮਾਨ ਸੁਨੀਸ਼ ਗੋਇਲ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅਸ਼ਵਨੀ ਡਾਵਰ ਹੈਪੀ ਨੇ ਕਿਹਾ ਕਿ ਰਾਮ ਲੀਲ੍ਹਾ ਸਾਡੀ ਸਾਂਝੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਹੈ | ਸਾਨੂੰ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਇਕੱਠੇ ਹੋ ਕੇ ਯਤਨ ਕਰਨੇ ਹਨ | ਮੁੱਖ ਮਹਿਮਾਨ ਸੁਨੀਸ਼ ਗੋਇਲ ਤੇ ਰਾਜੀਵ ਬਾਵਾ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਸਮਾਜ ਨੂੰ ਜੋੜਨ ਦਾ ਵੱਡਾ ਸਾਧਨ ਵੀ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ. ਸਕੂਲ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ
Ad Position 24