ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ: ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਦੇ ਮੁੱਖ ਸਰਪ੍ਰਸਤ ਪ੍ਰਸਿੱਧ ਪੰਜਾਬੀ ਲੇਖਕ ਪਿ੍ੰਸੀਪਲ ਨਵਰਾਹੀ ਘੁਗਿਆਣਵੀ ਨੇ ਆਪਣੇ ਗ੍ਰਹਿ ਨਿਊ ਹਰਿੰਦਰਾ ਨਗਰ ਫ਼ਰੀਦਕੋਟ, ਕੋਟਕਪੂਰਾ ਰੋਡ ਨਜ਼ਦੀਕ ਜੌੜੀਆਂ ਨਹਿਰਾਂ ਵਿਖੇ ਬਾਬਾ ਸ਼ੇਖ ਫ਼ਰੀਦ ਦੇ ਆਗਮਨ ਪੁਰਬ ਦੇ ਆਖ਼ਰੀ ਦਿਨ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ | ਸਭਾ ਦੇ ਲੇਖਕਾਂ ਜਿਨ੍ਹਾਂ ਵਿਚ ਇਕਬਾਲ ਘਾਰੂ, ਇੰਜੀਨੀਅਰ ਦਰਸ਼ਨ ਸਿੰਘ ਰੋਮਾਣਾ, ਪ੍ਰਸਿੱਧ ਪੰਜਾਬੀ ਸ਼ਾਇਰ ਵਤਨਵੀਰ ਜ਼ਖ਼ਮੀ, ਲਾਲ ਸਿੰਘ ਕਲਸੀ ਨੇ ਠੰਢਾ ਮਿੱਠਾ ਜਲ ਵਰਤਾਉਣ ਦੀ ਸੇਵਾ ਨਿਭਾਈ | ਮੇਲੇ 'ਤੇ ਆਈ ਸੰਗਤ ਨੇ ਠੰਡਾ ਮਿੱਠਾ ਜਲ ਛੱਕ ਕੇ ਖੂਬ ਆਨੰਦ ਮਾਣਿਆ | ਪਿ੍ੰਸੀਪਲ ਨਵਰਾਹੀ ਘੁਗਿਆਣਵੀਂ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਰਜਿ: ਫ਼ਰੀਦਕੋਟ ਅੱਗੇ ਤੋਂ ਵੀ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਹੋਰ ਚੰਗੇ ਪ੍ਰਬੰਧ ਕਰਕੇ ਛਬੀਲ ਲਗਾਇਆ ਕਰੇਗੀ |