ਕੋਟਕਪੂਰਾ, 18 ਅਕਤੂਬਰ (ਮੋਹਰ ਸਿੰਘ ਗਿੱਲ)-ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵ. ਮਨਮੀਤ ਸਿੰਘ ਮਿੱਕੀ ਦੀ ਯਾਦ 'ਚ 4 ਰੋਜ਼ਾ ਜ਼ਿਲ੍ਹਾ ਪੱਧਰੀ ਟੇਬਲ ਟੈਨਸ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਪੰਜਾਬ ਭਰ ਦੀਆਂ ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ 'ਚ 11 ਤੋਂ 13 ਸਾਲ ਦੇ ਉਮਰ-ਵਰਗ ਵਿਚ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਅਰਮਾਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਵਿਦਿਆਰਥੀ ਨੂੰ ਟੂਰਨਾਮੈਂਟ ਦੀ ਸਮੁੱਚੀ ਪ੍ਰਬੰਧਕੀ ਟੀਮ ਨੇ ਇਕ ਸੀਲਡ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਕੂਲ ਮੁਖੀ ਡਾ. ਸੁਰਿੰਦਰ ਸਿੰਘ ਟੁਰਨਾ ਨੇ ਉਕਤ ਵਿਦਿਆਰਥੀ ਅਤੇ ਸਮੂਹ ਡੀ.ਪੀ.ਈ.ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਸਾਡੇ ਤਨ ਤੇ ਮਨ ਨੂੰ ਨਿਰੋਗ ਰੱਖਦੀਆਂ ਹਨ | ਖੇਡਾਂ ਨਾਲ ਵਿਦਿਆਰਥੀਆਂ ਵਿਚ ਸਮਾਜਿਕ ਵਰਤਾਰੇ ਦੀ ਭਾਵਨਾ ਵੀ ਚੇਤਨਾ ਪੈਦਾ ਹੁੰਦੀ ਹੈ | ਸਮੂਹ ਕੋਆਰਡੀਨੇਟਰਜ ਨੇ ਆਪੋ-ਆਪਣੇ ਬਿਆਨ 'ਚ ਕਿਹਾ ਕਿ ਅਰਮਾਨਦੀਪ ਨੇ ਸਾਡੇ ਸਕੂਲ ਦੀ ਸ਼ਾਨ ਵਧਾਈ ਹੈ | ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਖੇਡਾਂ 'ਚ ਪਹਿਲਕਦਮੀ ਨਾਲ ਸਕੂਲ ਅਤੇ ਇਲਾਕੇ ਦਾ ਮਾਣ ਵਧਦਾ ਹੈ |