ਥਰਾਜਵਾਲਾ ਵਿਖੇ ਗਲੀਆਂ ਕੀਤੀਆਂ ਪੱਕੀਆਂ, ਢਾਣੀ ਨੂੰ ਪਾਣੀ ਵਾਲੀ ਪਾਈਪ ਪਾਈ
ਗਿੱਦੜਬਾਹਾ, 25 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਥਰਾਜਵਾਲਾ ਵਿਖੇ ਪਿੰਡ ਦੀ ਸਰਪੰਚ ਰਣਜੀਤ ਕੌਰ ਵਲੋਂ ਗਲੀਆਂ ਪੱਕੀਆ ਕਰਨ ਤੋਂ ਇਲਾਵਾ ਢਾਣੀ ਨੂੰ ਪੀਣ ਵਾਲੇ ਪਾਣੀ ਦੀ ਪਾਈਪ ਪਾਈ ਗਈ ਹੈ। ਸਰਪੰਚ ਪ੍ਰਤੀਨਿਧ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਪਿੰਡ ਦੇ ਨਾਲ ਲੱਗਦੀਆ ਢਾਣੀਆਂ ਦੀਆਂ ਕੱਚੀਆਂ ਗਲੀਆਂ ਨੂੰ ਪੱਕੀਆ ਕੀਤੀਆ ਗਈਆਂ ਹਨ।
ਗਿੱਦੜਬਾਹਾ, 25 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਥਰਾਜਵਾਲਾ ਵਿਖੇ ਪਿੰਡ ਦੀ ਸਰਪੰਚ ਰਣਜੀਤ ਕੌਰ ਵਲੋਂ ਗਲੀਆਂ ਪੱਕੀਆ ਕਰਨ ਤੋਂ ਇਲਾਵਾ ਢਾਣੀ ਨੂੰ ਪੀਣ ਵਾਲੇ ਪਾਣੀ ਦੀ ਪਾਈਪ ਪਾਈ ਗਈ ਹੈ। ਸਰਪੰਚ ਪ੍ਰਤੀਨਿਧ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਪਿੰਡ ਦੇ ਨਾਲ ਲੱਗਦੀਆ ਢਾਣੀਆਂ ਦੀਆਂ ਕੱਚੀਆਂ ਗਲੀਆਂ ਨੂੰ ਪੱਕੀਆ ਕੀਤੀਆ ਗਈਆਂ ਹਨ। ਇਸ ਤੋਂ ਇਲਾਵਾ ਇਕ ਢਾਣੀ ਨੂੰ ਜਲਘਰ ਤੋਂ ਪੀਣ ਵਾਲੇ ਦੀ ਸਪਲਾਈ ਘੱਟ ਜਾਂਦੀ ਸੀ। ਜਿਸ ਲਈ ਇਕ ਵਿਸ਼ੇਸ਼ ਤੌਰ ’ਤੇ ਪਾਈਪ ਪਾਈ ਗਈ ਹੈ ਤਾਂ ਕਿ ਪਾਣੀ ਦੀ ਸਪਲਾਈ ਪੂਰੀ ਕੀਤੀ ਜਾਵੇ। ਇਸ ਮੌਕੇ ਮਨਪ੍ਰੀਤ ਸਿੰਘ ਪੋਪੀ ਬਲਾਕ ਪ੍ਰਧਾਨ, ਗੁਰਮੁਖ ਸਿੰਘ ਸਾਬਕਾ ਪੰਚ, ਸੁਖਪਾਲ ਸਿੰਘ, ਸ਼ਿਵਰਾਜ ਸਿੰਘ, ਅੰਗਰੇਜ਼ ਸਿੰਘ, ਗੁਰਸੇਵਕ ਸਿੰਘ, ਗੁਰਤੇਜ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।