ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਭੁੱਟੀਵਾਲਾ ਦੇ ਬਾਬਾ ਪੂਰਨ ਭਗਤ ਖੇਡ ਸਟੇਡੀਅਮ ਵਿਖੇ ਗੁਰਸੇਵਕ ਸਿੰਘ ਕੋਚ, ਭੁਪਿੰਦਰ ਸਿੰਘ ਡੀ.ਪੀ.ਈ., ਸਮੂਹ ਗ੍ਰਾਮ ਪੰਚਾਇਤ, ਸਰਪੰਚ ਬਲਜੀਤ ਸਿੰਘ, ਮੈਂਬਰ ਨਛੱਤਰ ਸਿੰਘ ਅਤੇ ਚਰਨਜੀਤ ਸਿੰਘ ਦੇ ਸਹਿਯੋਗ ਨਾਲ ਪਹਿਲਾ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਗੁਰਤੇਜ ਸਿੰਘ ਪੀ.ਡਬਲੂਯੂ.ਡੀ., ਮੱਖਣ ਸਿੰਘ ਸਿੱਧੂ ਸੇਵਾ ਮੁਕਤ ਮੰਡੀ ਸੁਪਰਵਾਈਜ਼ਰ ਤੇ ਬਲਵਿੰਦਰ ਸਿੰਘ ਸਿੱਧੂ ਸੇਵਾ ਮੁਕਤ ਸੁਪਰਡੈਂਟ ਪੀ.ਡਬਲੂਯੂ.ਡੀ. ਵਿਭਾਗ ਸ਼ਾਮਿਲ ਹੋਏ | ਖੇਡ ਇੰਚਾਰਜ ਤਰਸੇਮ ਕੁਮਾਰ, ਮੁੱਖ ਅਧਿਆਪਕ ਗੁਰਤੇਜ ਸਿੰਘ ਕੋਚ, ਗੁਰਵੀਰ ਕੌਰ ਕੋਚ ਅਤੇ ਚਰਨਜੀਤ ਵਰਮਾ ਕੋਚ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਬਹੁਤ ਦਿਲਚਸਪ ਮੁਕਾਬਲੇ ਹੋਏ, ਜਿਸ ਵਿਚ ਖੋ-ਖੋ ਲੜਕਿਆਂ ਦੀ ਟੀਮ 'ਚ ਪਿੰਡ ਭੁੱਟੀਵਾਲਾ ਦੇ ਟੀਮ ਨੇ ਪਹਿਲਾ, ਬੁੱਟਰ ਸ਼ਰੀਂਹ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ | ਜਦਕਿ ਲੜਕੀਆਂ ਦੇ ਮੁਕਾਬਲੇ ਵਿਚ ਪਿੰਡ ਬੁੱਟਰ ਸ਼ਰੀਂਹ ਦੀ ਟੀਮ ਨੇ ਪਹਿਲਾ, ਭੁੱਟੀਵਾਲਾ ਦੀ ਟੀਮ ਨੇ ਦੂਜਾ ਅਤੇ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਸਰਪੰਚ ਬਲਜੀਤ ਸਿੰਘ, ਹੋਰ ਪ੍ਰਬੰਧਕਾਂ ਤੇ ਮਹਿਮਾਨਾਂ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ |