11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪੰਜਾਬ ਸਰਕਾਰ ਵਲੋਂ ਟੀ.ਏ. ਭਰਤੀ ਲਈ ਮੁਫ਼ਤ ਫ਼ਿਜੀਕਲ ਟ੍ਰੇਨਿੰਗ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 19-10-2025
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੈਪਟਨ ਲਖਵਿੰਦਰ ਸਿੰਘ ਸਿਖਲਾਈ ਅਧਿਕਾਰੀ ਸੀ-ਪਾਈਟ ਕੈਂਪ ਕਾਲਝਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ.ਏ. (ਟੈਰੀਟੋਰੀਅਲ ਆਰਮੀ) ਭਰਤੀ ਲਈ 716 ਆਸਾਮੀਆਂ ਕੱਢੀਆਂ ਗਈਆਂ ਹਨ | ਇਹ ਭਰਤੀ 17 ਤੋਂ 30 ਨਵੰਬਰ ਤੱਕ ਲੁਧਿਆਣਾ ਵਿਖੇ ਹੋ ਰਹੀ ਹੈ | ਇਸ ਭਰਤੀ ਲਈ ਯੋਗਤਾ 10ਵੀਂ ਪਾਸ ਸਮੇਤ 45 ਪ੍ਰਤੀਸ਼ਤ ਉਮਰ 18 ਤੋਂ 42 ਸਾਲ, ਕੱਦ 160 ਸੈ.ਮੀ., ਛਾਤੀ 77/82 ਲੋੜੀਂਦੀ ਹੈ | ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ (ਬਾਦਲ-ਲੰਬੀ ਰੋਡ) ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਤੇ ਬਠਿੰਡਾ ਦੇ ਨੌਜਵਾਨਾਂ ਲਈ ਟੀ.ਏ. (ਟੈਰੀਟੋਰੀਅਲ ਆਰਮੀ) ਦੇ ਫ਼ਿਜੀਕਲ ਟੈੱਸਟ ਦੀ ਤਿਆਰੀ ਲਈ ਮੁਫ਼ਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ | ਉਕਤ ਜ਼ਿਲਿ੍ਹਆਂ ਦੇ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਆਨਲਾਈਨ ਅਪਲਾਈ ਕਰਕੇ ਹੇਠ ਲਿਖੇ ਦਸਤਾਵੇਜ਼ ਸਮੇਤ ਬਾਦਲ-ਲੰਬੀ ਮੇਨ ਰੋਡ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਸੀ-ਪਾਈਟ ਕੈਂਪ ਵਿਚ ਨਿੱਜੀ ਤੌਰ 'ਤੇ 23 ਅਕਤੂਬਰ ਨੂੰ ਸਵੇਰ 9 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਇਸ ਮੌਕੇ ਦਸਵੀ ਜਮਾਤ ਦੇ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ, ਆਧਾਰ ਕਾਰਡ ਤੇ ਜਾਤੀ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ ਅਤੇ 2 ਪਾਸਪੋਰਟ ਸਾਈਜ਼ ਫ਼ੋਟੋ ਨਾਲ ਲੈ ਕੇ ਆਉਣ | ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਖੁੱਡੀਆਂ ਵਲੋਂ ਧੀਰ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਲਿਖ਼ਤੀ ਤੇ ਸਰੀਰਕ ਮੁਫ਼ਤ ਟ੍ਰੇਨਿੰਗ ਕੈਂਪ ਸ਼ੁਰੂ
Ad Position 24