10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਿੰਡ ਬੁਰਜ ਸਿੱਧਵਾਂ ਪੀ.ਐਮ. ਮੁਫ਼ਤ ਬਿਜਲੀ ਯੋਜਨਾ ਤਹਿਤ ਕੇਂਦਰ ਸਰਕਾਰ ਤੋਂ 1 ਕਰੋੜ ਦਾ ਇਨਾਮ ਜਿੱਤ ਕੇ ਮਾਡਲ ਪਿੰਡ ਬਣਿਆ

Ad Position 21
No active advertisement
ਅਜੀਤ ਡੈਸਕ 19-10-2025
ਮਲੋਟ, 18 ਅਕਤੂਬਰ (ਅਜਮੇਰ ਸਿੰਘ ਬਰਾੜ)-ਪਿਛਲੇ ਦਿਨੀਂ ਏ.ਡੀ.ਸੀ. ਮੁਕਤਸਰ ਸਾਹਿਬ ਦੀ ਪ੍ਰਧਾਨਗੀ 'ਚ ਮੀਟਿੰਗ 'ਚ ਦੱਸਿਆ ਗਿਆ ਕਿ ਬੁਰਜ ਸਿੱਧਵਾਂ 'ਚ ਪੇਡਾ ਦੇ 120 ਸੋਲਰ ਪੰਪ ਤੇ ਘਰਾਂ 'ਚ ਹੋਰ ਵੀ ਆਨ ਗਿ੍ਡ ਸਿਸਟਮ ਲੱਗੇ ਹਨ | ਜਿਸ ਕਰਕੇ ਇਹ ਪਿੰਡ ਸਾਰੇ ਜ਼ਿਲੇ੍ਹ 'ਚ ਮੋਹਰੀ ਰਿਹਾ ਹੈ | ਜਿਸ ਕਰਕੇ ਕੇਂਦਰ ਸਰਕਾਰ ਇਕ ਕਰੋੜ ਰੁਪਏ ਦੇ ਪਿੰਡ 'ਚ ਸੋਲਰ ਸਟਰੀਟ ਲਾਈਟਾਂ, ਲਾਇਬ੍ਰੇਰੀ, ਸਕੂਲਾਂ, ਸੁਸਾਇਟੀ, ਗੁਰਦੁਆਰਾ ਸਾਹਿਬ ਤੇ ਹੋਰ ਸਾਂਝੀਆਂ ਜਗ੍ਹਾ 'ਤੇ ਆਨ ਗਿ੍ਡ ਸਿਸਟਮ ਲਗਾ ਕੇ ਦੇਵੇਗੀ | ਪਿੰਡ ਦੇ ਸਰਪੰਚ ਰਣਜੀਤ ਸਿੰਘ ਜੋਸ਼ਨ ਨੇ ਦੱਸਿਆ ਕਿ ਇਸ ਕੰਮ ਦਾ ਸਾਰਾ ਸਿਹਰਾ ਪਿੰਡ ਦੇ ਅਗਾਂਹਵਧੂ ਸੋਚ ਦੇ ਮਾਲਕ ਸਰਬਜੋਤ ਸਿੰਘ ਸਿੱਧੂ ਦੇ ਸਿਰ ਜਾਂਦਾ ਹੈ | ਜਦੋਂ 'ਪੇਡਾ' ਸੋਲਰ ਕੁਨੈਕਸ਼ਨ ਕੱਢਦੀ ਸੀ ਤੇ ਸਰਬਜੋਤ ਸਿੰਘ ਸਿੱਧੂ ਕਿਸਾਨਾਂ ਨੂੰ ਜਾਣਕਾਰੀ ਦਿੰਦਾਂ ਤੇ ਕੁਨੈਕਸ਼ਨ ਕਿਸਾਨਾਂ ਲਈ ਆਨ ਲਾਈਨ ਅਪਲਾਈ ਕਰਵਾਉਂਦੇ ਸਨ | ਜਿਸ ਕਰਕੇ ਪਿੰਡ ਨੇ ਇਕ ਕਰੋੜ ਰੁਪਏ ਦੇ ਸੋਲਰ ਪ੍ਰੋਜੈਕਟ ਦਾ ਇਨਾਮ ਪਿੰਡ ਦੀ ਝੋਲੀ 'ਚ ਪਾਇਆ ਹੈ | ਇਸ ਪ੍ਰਾਪਤੀ ਲਈ ਪਿੰਡ ਤੇ ਇਲਾਕੇ 'ਚ ਰਣਜੀਤ ਸਿੰਘ ਸਰਪੰਚ ਦੀ ਪ੍ਰਸੰਸਾ ਹੋ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਹਾਈ ਸਕੂਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਅਤੇ ਹੋਰ ਆਗੂ ਹੋ...
Ad Position 24