ਕੋਟ ਈਸੇ ਖਾਂ, 18 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਮਲੇਸ਼ੀਆ ਦੇ ਕੁਆਲਾਲੰਪੁਰ ਵਿਖੇ ਅੰਡਰ-19 'ਚ ਵੱਖ-ਵੱਖ ਕਲੱਬਾਂ ਦਰਮਿਆਨ ਫੁੱਟਬਾਲ ਮੁਕਾਬਲਿਆਂ 'ਚ ਜ਼ਿਲ੍ਹਾ ਮੋਗਾ ਦੀਆਂ ਵਿੱਦਿਅਕ ਸੰਸਥਾਵਾਂ ਨਾਲ ਸੰਬੰਧਿਤ ਲੜਕਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਵਲੋਂ ਫਾਈਨਲ ਜਿੱਤ ਕੇ ਨਾਂਅ ਰੌਸ਼ਨ ਕੀਤਾ | ਇਸ ਟੀਮ 'ਚ ਪ੍ਰਭਜੋਤ ਸਿੰਘ ਨਾਗੀ ਕੋਟ ਈਸੇ ਖਾਂ ਤੇ ਹੋਰਨਾਂ ਦਾ ਸਥਾਨਕ ਸ਼ਹਿਰ ਵਿਖੇ ਪ੍ਰਭਜੋਤ ਦੇ ਪਿਤਾ ਸੁਖਦੇਵ ਸਿੰਘ ਨਾਗੀ ਹੋਰਨਾਂ ਪਰਿਵਾਰਿਕ ਮੈਂਬਰਾਂ ਤੇ ਮੁਹਤਬਰਾਂ ਵਲੋਂ ਢੋਲ ਢਮੱਕੇ ਤੇ ਪਟਾਕੇ ਚਲਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਗੱਲਬਾਤ ਦੌਰਾਨ ਪ੍ਰਭਜੋਤ ਸਿੰਘ ਨਾਗੀ ਤੇ ਅਨਾਹਦ ਸਿੰਘ ਸੰਧੂ ਨੇ ਕਿਹਾ ਕਿ ਅਮਨ ਕਲੱਬ ਅਤੇ ਲੋਕਲ ਕਲੱਬ ਦੇ ਖਿਡਾਰੀਆਂ ਵਿਚਕਾਰ ਫਾਈਨਲ ਮੈਚ ਹੋਇਆ, ਜਿਸ ਵਿਚ ਉਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤੇ ਆਪਣੇ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਪ੍ਰਭਜੋਤ ਸਿੰਘ ਨਾਗੀ ਦੇ ਮਾਤਾ-ਪਿਤਾ ਨੇ ਮਿਠਾਈ ਵੰਡ ਕੇ ਖ਼ੁਸ਼ੀ ਜਤਾਈ ਅਤੇ ਉਸ ਨੂੰ ਗਲ ਨਾਲ ਲਾ ਕੇ ਵਧਾਈ ਦਿੱਤੀ | ਇਸ ਮੌਕੇ ਹਰਭਿੰਦਰ ਸਿੰਘ ਮਸੀਤਾਂ ਤਹਿ: ਪ੍ਰਧਾਨ ਨੰਬਰਦਾਰ ਯੂਨੀਅਨ, ਕਸ਼ਮੀਰ ਸਿੰਘ ਨਾਗੀ, ਸਮਾਜ ਸੇਵੀ ਤਰਸੇਮ ਸਿੰਘ ਧੰਨਾ, ਆਪ ਆਗੂ ਜਰਨੈਲ ਸਿੰਘ ਰਾਜਪੂਤ, ਭਿੰਦਰ ਘਲੋਟੀ, ਕਾਰਜ ਸਿੰਘ ਤੋਂ ਇਲਾਵਾ ਹੋਰਨਾਂ ਪਤਵੰਤਿਆਂ ਨੇ ਵੀ ਵਧਾਈ ਦਿੰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ |