ਅਜੀਤਵਾਲ, 18 ਅਕਤੂਬਰ (ਹਰਦੇਵ ਸਿੰਘ ਮਾਨ)-ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਚ ਦੀਵਾਲੀ ਦਾ ਤਿਉਹਾਰ ਤੇ ਸਮਾਗਮ ਕਰਵਾਇਆ ਗਿਆ, ਇਸ ਮੌਕੇ ਸਕੂਲ ਨੂੰ ਰੰਗ-ਬਰੰਗੀਆਂ ਲਾਈਟਾਂ, ਫੁੱਲਾਂ ਤੇ ਰੰਗੋਲੀਆਂ ਨਾਲ ਸਜਾਇਆ ਗਿਆ ਜਿਸ ਨਾਲ ਪੂਰਾ ਸਕੂਲ ਪ੍ਰਕਾਸ਼ ਮਾਨ ਤੇ ਰੰਗਾਂ 'ਚ ਰੰਗਿਆ ਗਿਆ | ਸਮਾਗਮ ਦੀ ਮੁੱਖ ਪਹਿਲ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲਿਆਂ ਜਿਵੇਂ ਦੀਵੇ ਬਣਾਉਣ, ਮੋਮ ਬੱਤੀਆਂ ਤਿਆਰ ਕਰਨ, ਰੰਗੋਲੀ ਬਣਾਉਣ ਅਤੇ ਸਜਾਵਟ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਬੱਚਿਆਂ ਨੇ ਆਪਣੀ ਕਲਾ ਤੇ ਕੌਸ਼ਲ ਨਾਲ ਸਭ ਨੂੰ ਪ੍ਰਭਾਵਿਤ ਕੀਤਾ | ਬੱਚਿਆਂ ਨੇ ਦੀਵਾਲੀ ਨਾਲ ਸੰਬੰਧਿਤ ਭਾਸ਼ਨ ਅਤੇ ਗੀਤ ਪੇਸ਼ ਕਰਕੇ ਸਮਾਰੋਹ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ | ਇਸ ਮੌਕੇ ਸਕੂਲ ਪਿ੍ੰਸੀਪਲ ਰੀਨਾ ਜੈਦਕਾ ਅਤੇ ਬੇਅੰਤ ਬਾਵਾ ਨੇ ਸੰਦੇਸ਼ ਦਿੰਦੇ ਕਿਹਾ ਕਿ ਦੀਵਾਲੀ ਸਾਡੇ ਜੀਵਨ ਵਿਚ ਨਵੀਂ ਉਮੀਦਾਂ, ਰੌਸ਼ਨੀ ਅਤੇ ਸਚਾਈ ਦਾ ਪ੍ਰਤੀਕ ਹੈ, ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਤਿਉਹਾਰ ਸਾਦਗੀ ਨਾਲ, ਬਿਨਾਂ ਪਟਾਕਿਆਂ ਦੇ, ਪਰਿਵਾਰ ਅਤੇ ਦੋਸਤਾਂ ਨਾਲ ਪ੍ਰੇਮ ਅਤੇ ਸਾਂਝੇ ਪਣ ਨਾਲ ਮਨਾਈਏ | ਸਮਾਰੋਹ ਦੇ ਅੰਤ 'ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਮਠਿਆਈਆਂ ਵੰਡ ਕੇ ਸਭ ਨੇ ਇਕ-ਦੂਜੇ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ | ਇਸ ਦੌਰਾਨ ਸਮੂਹ ਮੈਨੇਜਮੈਂਟ ਮੈਂਬਰ ਪੈ੍ਰਜ਼ੀਡੈਂਟ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦਰ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਸਿੱਧੂ ਯੂ,ਐਸ.ਏ. ਆਦਿ ਹਾਜ਼ਰ ਸਨ |