ਫ਼ਰੀਦਕੋਟ, 19 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸਥਾਨਕ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਦਾ ਜਨਰਲ ਇਜਲਾਸ ਹੋਇਆ | ਜਨਰਲ ਇਜਲਾਸ ਵਿਚ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਪ੍ਰੋ.ਐਨ.ਕੇ ਗੁਪਤਾ, ਦਰਸ਼ਨ ਕੁਮਾਰ ਸੁਖੀਜਾ, ਵਿਦਿਆ ਰਤਨ ਦੇਵਗਨ, ਰਾਜਾ ਰਾਜਵਿੰਦਰ ਸਿੰਘ ਤਹਿਸੀਲਦਾਰ ਰਿਟਾ., ਡਾ. ਅਜੀਤ ਸਿੰਘ ਗਿੱਲ, ਬਲਵੰਤ ਰਾਏ ਗੱਖੜ, ਪਿ੍ੰਸੀਪਲ ਕਿ੍ਸ਼ਨ ਲਾਲ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਸੁਰਿੰਦਰਪਾਲ ਸ਼ਰਮਾ ਨੇ ਸਟੇਜ ਦਾ ਕੰਮ ਬਾਖੂਬੀ ਨਿਭਾਇਆ ਤੇ ਆਪਣੇ ਵਿਚਾਰ ਵੀ ਰੱਖੇ | ਇਸ ਜਨਰਲ ਹਾਊਸ 'ਚ ਦੋ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ, ਇਕ ਮਤੇ ਰਾਹੀਂ ਸਾਲਾਨਾ ਫ਼ੀਸ ਦਾ 500/- ਦਾ ਵਾਧਾ ਕੀਤਾ ਗਿਆ ਹੈ ਜੋ ਇਹ ਫ਼ੈਸਲਾ ਇਕ ਅਪ੍ਰੈਲ 2026 ਤੋਂ ਲਾਗੂ ਹੋਵੇਗਾ ਜਦੋਂ ਕਿ ਦੂਸਰੇ ਫ਼ੈਸਲੇ ਵਿਚ ਕਲੱਬ ਵਿਚ ਤਾਇਨਾਤ ਸੇਵਾਦਾਰ ਕਮ ਚੌਕੀਦਾਰ ਦੀ ਮਹੀਨੇਵਾਰ ਤਨਖਾਹ ਵਿਚ 2000/- ਰੁਪਏ ਦਾ ਵਾਧਾ ਕੀਤਾ ਗਿਆ ਹੈ ਜੋ ਇਹ ਫ਼ੈਸਲਾ ਇਕ ਨਵੰਬਰ 2025 ਤੋਂ ਲਾਗੂ ਹੋਵੇਗਾ | ਕਲੱਬ ਪ੍ਰਧਾਨ ਅਸ਼ੋਕ ਚਾਵਲਾ ਨੇ ਕਿਹਾ ਕਿ ਕਲੱਬ ਦੀ ਬਿਹਤਰੀ ਲਈ ਉਹ ਹਮੇਸ਼ਾ ਯਤਨਸ਼ੀਲ ਰਹੇ ਹਨ | ਅੰਤ ਵਿਚ ਡਾ. ਅਜੀਤ ਸਿੰਘ ਗਿੱਲ ਸਰਪ੍ਰਸਤ ਨੇ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਪ੍ਰੈੱਸ ਸਕੱਤਰ ਕੇ.ਪੀ. ਸਿੰਘ ਸਰਾਂ ਤੇ ਹੋਰ ਹਾਜ਼ਰ ਸਨ |