05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਲੇਖਕ ਤੇ ਅਧਿਆਪਕ ਪ੍ਰਮੋਦ ਧੀਰ ਨੇ ਹਾਈ ਸਕੂਲ ਢੈਪਈ ਦੀ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕੀਤੀਆਂ

Ad Position 21
No active advertisement
ਅਜੀਤ ਡੈਸਕ 20-10-2025
ਜੈਤੋ, 19 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਲੇਖਕ ਅਤੇ ਕੰਪਿਊਟਰ ਅਧਿਆਪਕ ਪ੍ਰਮੋਦ ਧੀਰ ਵਲੋਂ ਆਪਣੀ ਲੋਕ ਅਰਪਣ ਕੀਤੀ ਪੁਸਤਕ 'ਜਗਦੀ ਅੱਖ ਜਗਾਏ ਆਸ' ਦੀਆਂ ਪੰਜ ਪੁਸਤਕਾਂ ਦਾ ਇਕ ਸੈੱਟ ਆਪਣੇ ਸਰਕਾਰੀ ਹਾਈ ਸਕੂਲ ਢੈਪਈ ਦੇ ਮੁੱਖ ਅਧਿਆਪਕਾ ਅਮਨਦੀਪ ਕੌਰ ਨੂੰ ਸਮੂਹ ਸਟਾਫ਼ ਦੀ ਮੌਜੂਦਗੀ ਵਿਚ ਭੇਟ ਕੀਤਾ ਤੇ ਸੰਸਥਾ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ 'ਤੇ ਮੁੱਖ ਅਧਿਆਪਕਾ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕਾ ਅਮਨਦੀਪ ਕੌਰ ਤੇ ਅਧਿਆਪਕ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਪੁਸਤਕ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਇਸ ਵਿਚ ਵਿਦਿਆਰਥੀਆਂ ਲਈ ਨੈਤਿਕ ਸਿੱਖਿਆ, ਆਮ ਜਾਣਕਾਰੀ, ਕੰਪਿਊਟਰ ਸਿੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ, ਆਨਲਾਈਨ ਠੱਗੀ ਤੇ ਕਈ ਇਤਿਹਾਸਕ ਲੇਖਾਂ ਨੂੰ ਤੱਥਾਂ ਦੇ ਆਧਾਰ 'ਤੇ ਪੇਸ਼ ਕੀਤਾ ਗਿਆ ਹੈ | ਇਸ ਮੌਕੇ ਪਰਮਜੀਤ ਸਿੰਘ ਸਾਇੰਸ ਮਾਸਟਰ, ਪਰਮਜੀਤ ਸਿੰਘ ਪੰਜਾਬੀ ਮਾਸਟਰ, ਸਾਹਿਲ ਅਰੋੜਾ, ਅਮਨਦੀਪ ਸਿੰਘ, ਜਗਰੂਪ ਭੁੱਲਰ, ਨੀਰੂ ਗੋਇਲ, ਸ਼ਿਖਾ ਗੋਇਲ, ਕਰਮਦੀਪ ਕੌਰ, ਸ਼ਵੇਤਾ, ਦਲਜੀਤ ਕÏਰ ਅਤੇ ਪੂਜਾ ਰਾਣੀ, ਸੇਵਾਦਾਰ ਕਾਲਾ ਸਿੰਘ ਆਦਿ ਸਟਾਫ਼ ਵਲੋਂ ਲੇਖਕ ਪ੍ਰਮੋਦ ਧੀਰ ਨੂੰ ਮੁਬਾਰਕਬਾਦ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਦਾ ਜਨਰਲ ਇਜਲਾਸ ਹੋਇਆ
Ad Position 24
No active advertisement